ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਤੀਜਿਆਂ ਮਗਰੋਂ ਪ੍ਰਭਾਵਿਤ ਹੋਣਗੀਆਂ ਮੱਧ ਪ੍ਰਦੇਸ਼ ਤੇ ਕਰਨਾਟਕ ਦੀਆਂ ਸਰਕਾਰਾਂ

ਲੋਕ ਸਭਾ ਚੋਣਾਂ ਦੇ ਚੋਣ ਸਰਵੇਖਣ ਮਗਰੋਂ 23 ਮਈ ਨੂੰ ਆਉਣ ਵਾਲੇ ਅਸਲ ਨਤੀਜਿਆਂ ਦੀਆਂ ਕਿਆਸਅਰਾਈਆਂ ਵਿਚਾਲੇ ਕੁਝ ਸੂਬਾਈ ਸਰਕਾਰਾਂ ਨੂੰ ਲੈ ਕੇ ਵੀ ਸਿਆਸਤ ਗਰਮਾ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਕੇਂਦਰ ਚ ਭਾਜਪਾ ਤੇ ਐਨਡੀਏ ਦੀ ਪੂਰਨ ਬਹੁਮਤ ਵਾਪਸੀ ਦੀ ਹਾਲਤ ਚ ਕਰਨਾਟਕ ਤੇ ਮੱਧ ਪ੍ਰਦੇਸ਼ ਦੀ ਵਿਰੋਧੀਆਂ ਦੀ ਗਠਜੋੜ ਸਰਕਾਰਾਂ ਨੂੰ ਮੁ਼ਸਕਲਾ ਹੋ ਸਕਦੀ ਹੈ।

 

ਕਰਨਾਟਕ ਚ ਕਾਂਗਰਸ ਤੇ ਜਦ (ਐਸ) ਦੀ ਗਠਜੋੜ ਸਰਕਾਰ ਹੈ ਜਦਕਿ ਮੱਧ ਪ੍ਰਦੇਸ਼ ਚ ਕਾਂਗਰਸ ਸਰਕਾਰ ਸਪਾ, ਬਸਪਾ ਤੇ ਆਜ਼ਾਦ ਵਿਧਾਇਕਾਂ ਦੀ ਹਮਾਇਤ ਤੇ ਟਿਕੀਆਂ ਹਨ। ਕਰਨਾਟਕ ਚ ਲੰਘੇ ਸਾਲ ਭਾਜਪਾ ਦੇ ਸਭ ਤੋਂ ਵੱਡੇ ਦਲ ਵਜੋਂ ਉਭਰਨ ਮਗਰੋਂ ਸਰਕਾਰ ਬਣਾਉਣ ਦਾ ਮੌਕਾ ਤਾਂ ਮਿਲਿਆ ਪਰ ਉਹ ਲੋੜੀਂਦਾ ਬਹੁਮਤ ਨਹੀਂ ਸਾਬਤ ਕਰ ਸਕੀ। ਇਸ ਤੋਂ ਬਾਅਦ ਕਾਂਗਰਸ ਨੇ ਤੀਜੇ ਨੰਬਰ ਦੀ ਪਾਰਟੀ ਜਦ (ਐਸ) ਨਾਲ ਗਠਜੋੜ ਕਰਕੇ ਸਰਕਾਰ ਬਣਾਈ।

 

ਕਰਨਾਟਕ ਦੀਆਂ ਕੁੱਲ 225 ਮੈਂਬਰੀ ਵਿਧਾਨ ਸਭਾ ਚ ਦੋ ਸੀਟਾਂ ਖਾਲੀਆਂ ਹਨ। ਅਜਿਹੇ ਚ ਬਹੁਮਤ ਦਾ ਅੰਕੜਾ 112 ਹੈ। ਭਾਜਪਾ ਦੇ 104 ਵਿਧਾਇਕ ਅਤੇ ਨਾਲ ਦੇ 1 ਆਜ਼ਾਦ ਵਿਧਾਇਕ ਅਤੇ 1 ਕੇਪੀਜੇਪੀ ਦਾ ਵਿਧਾਇਕ ਹੈ। ਭਾਜਪਾ ਨੂੰ ਬਹੁਮਤ ਲਈ 6 ਹੋਰ ਵਿਧਾਇਕਾਂ ਦੀ ਲੋੜ ਹੈ।

 

ਦੂਜੇ ਪਾਸੇ ਸੱਤਾਧਾਰੀ ਗਠਜੋੜ ਚ ਜਦ (ਐਸ) ਦੇ 37,  ਕਾਂਗਰਸ ਦੇ 78 ਅਤੇ ਬਸਪਾ ਦਾ 1 ਵਿਧਾਇਕ ਹੈ ਅਤੇ ਉਸ ਦੀ ਗਿਣਤੀ 116 ਹੈ।

 

ਮੱਧ ਪ੍ਰਦੇਸ਼ ਦੀ ਗੱਲ ਕਰੀਏ ਤਾਂ ਭਾਜਪਾ ਕਾਂਗਰਸ ਤੋਂ 5 ਸੀਟਾਂ ਪਿਛੜ ਕੇ ਸਰਕਾਰ ਨਹੀਂ ਬਣਾ ਸਕੀ ਸੀ। ਸੂਬੇ ਦੀ 231 ਮੈਂਬਰੀ ਵਿਧਾਨ ਸਭਾ ਚ ਬਹੁਮਤ ਲਈ ਅੰਕੜਾਂ 116 ਹੈ। ਸੱਤਾਧਾਰੀ ਕਾਂਗਰਸ ਕੋਲ 113 ਵਿਧਾਇਕ ਹਨ ਅਤੇ ਉਸ ਨੂੰ 4 ਆਜ਼ਾਦ ਵਿਧਾਇਕ, 2 ਬਸਪਾ ਤੇ 1 ਸਪਾ ਵਿਧਾਇਕਾਂ ਦੀ ਹਮਾਇਤ ਹੈ।

 

ਕੇਂਦਰ ਚ ਭਾਜਪਾ ਦੀ ਸਰਕਾਰ ਬਣਨ ਦੀ ਹਾਲਤ ਚ ਦੋਨਾਂ ਸੂਬਿਆਂ ਚ ਦਲਬਦਲ ਹੋਣ ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Governments of Madhya Pradesh and Karnataka will be affected after Lok Sabha results