ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਬਨਿਟ ਵਿਸਤਾਰ ਦੌਰਾਨ ਸਹੁੰ ਲੈ ਰਹੇ ਮੰਤਰੀ 'ਤੇ ਭੜਕੇ ਰਾਜਪਾਲ

ਮਹਾਰਾਸ਼ਟਰ 'ਚ ਸੋਮਵਾਰ ਨੂੰ ਊਧਵ ਠਾਕਰੇ ਮੰਤਰੀ ਮੰਡਲ ਦਾ ਵਿਸਤਾਰ ਹੋਇਆ। ਇਸ 'ਚ 26 ਕੈਬਨਿਟ ਅਤੇ 10 ਰਾਜ ਮੰਤਰੀਆਂ ਨੇ ਸਹੁੰ ਚੁੱਕੀ। ਕੈਬਨਿਟ ਵਿਸਤਾਰ ਦੌਰਾਨ ਇੱਕ ਅਜੀਬੋ-ਗਰੀਬ ਘਟਨਾ ਵਾਪਰੀ। ਕੈਬਨਿਟ ਮੰਤਰੀ ਦੇ ਅਹੁਦੇ ਦੀ ਸਹੁੰ ਲੈ ਰਹੇ ਕਾਂਗਰਸੀ ਆਗੂ ਕੇ.ਸੀ. ਪਾਡਵੀ 'ਤੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਭੜਕ ਗਏ। 
 

ਦਰਅਸਲ, ਕਾਂਗਰਸੀ ਆਗੂ ਕੇ.ਸੀ. ਪਾਡਵੀ ਨੇ ਸਹੁੰ ਲੈਣ ਦੌਰਾਨ ਆਪਣੇ ਪਾਸਿਉਂ ਕੁੱਝ ਸ਼ਬਦ ਜੋੜ ਦਿੱਤੇ। ਕੋਸ਼ਿਆਰੀ ਨੇ ਪਾਡਵੀ ਨੂੰ ਝਾੜ ਲਗਾਉਂਦਿਆਂ ਕਿਹਾ ਕਿ ਸਹੁੰ ਲੈਣ ਲਈ ਜਿਹੜੀਆਂ ਲਾਈਨਾਂ ਤੈਅ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਹੀ ਪੜ੍ਹੋ। ਉਨ੍ਹਾਂ ਨੇ ਪਾਡਵੀ ਨੂੰ ਦੁਬਾਰਾ ਸਹੁੰ ਚੁੱਕਵਾਈ।
 

ਕੇ.ਸੀ. ਪਾਡਵੀ ਨੇ ਮਰਾਠੀ ਭਾਸ਼ਾ 'ਚ ਸਹੁੰ ਚੁੱਕੀ। ਸਹੁੰ ਲੈਣ ਦੀਆਂ ਤੈਅ ਲਾਈਨਾਂ ਪੜ੍ਹਨ ਤੋਂ ਬਾਅਦ ਪਾਡਵੀ ਨੇ ਆਪਣੇ ਪਾਸਿਉਂ ਕੁੱਝ ਸ਼ਬਦ ਜੋੜ ਦਿੱਤੇ। ਇਸ 'ਚ ਉਨ੍ਹਾਂ ਕਿਹਾ, "ਕੁਦਰਤ, ਮਨੁੱਖਤਾ ਅਤੇ ਮੈਨੂੰ ਜਿਤਾਉਣ ਵਾਲੇ ਵੋਟਰਾਂ ਦਾ ਧੰਨਵਾਦ ਕਰਦਾ ਹਾਂ।" ਜਦੋਂ ਪਾਡਵੀ ਇਹ ਲਾਈਨਾਂ ਪੜ੍ਹ ਰਹੇ ਸਨ ਤਾਂ ਰਾਜਪਾਲ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਾਡਵੀ ਪੜ੍ਹਦੇ ਚਲੇ ਗਏ। ਇਸ 'ਤੇ ਰਾਜਪਾਲ ਨੇ ਨਾਰਾਜ਼ਗੀ ਜਤਾਈ। ਬਾਅਦ 'ਚ ਰਾਜਪਾਲ ਨੇ ਪਾਡਵੀ ਨੂੰ ਫਿਰ ਬੁਲਾਇਆ ਅਤੇ ਦੁਬਾਰਾ ਸਹੁੰ ਚੁੱਕਵਾਈ।
 

ਜ਼ਿਕਰਯੋਗ ਹੈ ਕਿ ਮਹਾਵਿਕਾਸ ਅਘਾੜੀ ਦੀ ਸਰਾਕਰ ਦੇ ਪਹਿਲੇ ਕੈਬਨਿਟ ਵਿਸਤਾਰ 'ਚ ਤਿੰਨਾਂ ਪਾਰਟੀਆਂ ਦੇ ਕੁੱਲ 36 ਮੰਤਰੀਆਂ ਨੂੰ ਸਹੁੰ ਚੁੱਕੀ।  NCP ਦੇ ਸ੍ਰੀ ਅਜੀਤ ਪਵਾਰ ਇੱਕ ਵਾਰ ਫਿਰ ਆਪਣੇ ਸੂਬੇ ਦੇ ਡਿਪਟੀ ਮੁੱਖ ਮੰਤਰੀ (CM) ਬਣ ਗਏ ਹਨ। ਕਾਂਗਰਸ ਦੇ ਸ੍ਰੀ ਅਸ਼ੋਕ ਚਵਾਨ ਨੇ ਕੈਬਿਨੇਟ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨਾਲ ਐਨਸੀਪੀ ਦੇ ਦਿਲੀਪ ਵਲਸੇ ਪਾਟਿਲ ਤੇ ਧਨੰਜੇ ਮੁੰਡੇ ਨੇ ਵੀ ਸਹੁੰ ਚੁੱਕੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Governor Bhagat Singh Koshiyari reprimands Maharashtra Congress leader KC Padvi