ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ ’ਚ ਫੋਨ ਉਤੇ ਪਾਬੰਦੀ ਨਾਲ ਬਚੀਆਂ ਜ਼ਿੰਦਗੀਆਂ : ਸੱਤਿਆਪਾਲ ਮਲਿਕ

ਜੰਮੂ ਕਸ਼ਮੀਰ ’ਚ ਫੋਨ ਉਤੇ ਪਾਬੰਦੀ ਨਾਲ ਬਚੀਆਂ ਜ਼ਿੰਦਗੀਆਂ : ਸੱਤਿਆਪਾਲ ਮਲਿਕ

ਜੰਮੂ ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਐਤਵਾਰ ਨੂੰ ਸੂਬੇ ਵਿਚ ਦਵਾਈਆਂ ਅਤੇ ਜ਼ਰੂਰੀ ਵਸਤੂਆਂ ਦੀ ਵਿਸੇ ਕਮੀ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਸੰਚਾਰ ਸਾਧਨਾਂ ਉਤੇ ਪਾਬੰਦੀਆਂ ਕਾਰਨ ਉਥੇ ਬਹੁਤ ਜ਼ਿੰਦਗੀਆਂ ਬਚ ਗਈਆਂ। ਸੱਤਿਆਪਾਲ ਮਲਿਕ ਨੇ ਇਹ ਵੀ ਕਿਹਾ ਕਿ ਜੰਮੂ ਕਸ਼ਮੀਰ ਨੁੰ ਧਾਰਾ 370 ਦੇ ਤਹਿਤ ਦਿੱਤੇ ਗਏ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡ ਦਿੱਤੇ ਜਾਣ ਬਾਅਦ ਸੂਬੇ ਵਿਚ ਹਿੰਸਾ ਵਿਚ ਕਿਸੇ ਵਿਅਕਤੀ ਦੀ ਜਾਨ ਨਹੀਂ ਗਈ।

 

ਪੱਤਰਕਾਰਾਂ ਨੇ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਸੂਬੇ ਵਿਚ ਪਾਬੰਦੀ ਕਦੋ ਤੱਕ ਜਾਰੀ ਰਹੇਗੀ, ਉਨ੍ਹਾਂ ਕਿਹਾ ਕਿ ਜੇਕਰ ਸੰਚਾਰ ਸਾਧਨਾਂ ਉਤੇ ਰੋਕ ਲਗਾਉਣ ਨਾਲ ਜ਼ਿੰਦਗੀ ਬਚਾਉਣ ਵਿਚ ਮਦਦ ਮਿਲਦੀ ਹੈ ਤਾਂ ਇਸ ਵਿਚ ਕੀ ਨੁਕਸਾਨ ਹੈ? ਮਲਿਕ ਨੇ ਕਿਹਾ ਕਿ ਪਹਿਲਾਂ ਵਿਚ ਜਦੋਂ ਕਸ਼ਮੀਰ ਵਿਚ ਸੰਕਟ ਹੁੰਦਾ ਸੀ, ਤਾਂ ਪਹਿਲਾਂ ਹਫਤੇ ਵਿਚ ਘੱਟ ਤੋਂ ਘੱਟ 50 ਲੋਕਾਂ ਦੀ ਮੌਤ ਹੋ ਜਾਂਦੀ ਸੀ।

 

ਉਨ੍ਹਾਂ ਕਿਹਾ ਕਿ ਸਾਡਾ ਰਵੱਈਆ ਸੀ ਕਿ ਇਨਸਾਨੀ ਜਾਨ ਨਹੀਂ ਜਾਣੀ ਚਾਹੀਦੀ। 10 ਦਿਨ ਟੈਲੀਫੋਨ ਨਹੀਂ ਹੋਵੇਗਾ, ਨਹੀਂ ਹੋਵੇਗਾ, ਪ੍ਰੰਤੂ ਬਹੁਤ ਛੇਤੀ ਸਾਰੇ ਵਾਪਸ ਕਰ ਦੇਣਗੇ। ਮਲਿਕ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਕਿਤੇ ਵੀ ਦਵਾਈਆਂ ਅਤੇ ਜ਼ਰੂਰੀ ਵਸਤੂਆਂ ਦੀ ਕਮੀ ਨਹੀਂ ਹੈ ਅਤੇ ਲੋਕਾਂ ਦੀ ਖਰੀਦ ਦੇ ਲਈ ਯੋਗ ਉਪਲੱਬਧਤਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਈਦ ਵਿਚ ਅਸੀਂ ਲੋਕਾਂ ਦੇ ਘਰਾਂ ਵੁਮੇ ਮੀਟ, ਸਬਜ਼ੀਆਂ ਅਤੇ ਅੰਡੇ ਦੀ ਸਪਲਾਈ ਕੀਤੀ।

 

ਰਾਜਪਾਲ ਸਾਬਕਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ ਦੇਣ ਲਈ ਰਾਸ਼ਟਰੀ ਰਾਜਧਾਨੀ ਵਿਚ ਆਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Governor Satya Pal Malik says Phone restrictions helped save lives in Jammu and Kashmir