ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RBI ਦੇ ਨਵੇਂ ਡਿਪਟੀ ਗਵਰਨਰ ਬਣੇ ਮਾਈਕਲ ਪਾਤਰਾ

ਮਾਈਕਲ ਪਾਤਰਾ ਨੂੰ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦਾ ਨਵਾਂ ਡਿਪਟੀ ਗਵਰਨਰ ਨਿਯੁਕਤ ਕੀਤਾ ਗਿਆ ਹੈ। ਰਿਜ਼ਰਵ ਬੈਂਕ ਦੇ ਮੌਜੂਦਾ ਕਾਰਜਕਾਰੀ ਨਿਦੇਸ਼ਕ ਪਾਤਰ ਨੂੰ ਮੰਗਲਵਾਰ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ। ਇਹ ਅਹੁਦਾ ਤਕਰੀਬਨ 6 ਮਹੀਨੇ ਪਹਿਲਾਂ ਵਿਰਲ ਅਚਾਰੀਆ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਪਿਆ ਸੀ।
 

ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਵੱਲੋਂ ਜਾਰੀ ਬਿਆਨ ਅਨੁਸਾਰ ਪਾਤਰ ਨੂੰ ਤਿੰਨ ਸਾਲ ਲਈ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਪਾਤਰਾ ਨੇ ਅਚਾਰੀਆ ਦੀ ਜਗ੍ਹਾ ਲੈ ਲਈ ਹੈ। ਅਚਾਰੀਆ ਨੇ ਪਿਛਲੇ ਸਾਲ 23 ਜੁਲਾਈ ਨੂੰ ਅਹੁਦਾ ਛੱਡ ਦਿੱਤਾ ਸੀ।
 

ਪਾਤਰਾ ਭਾਰਤੀ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਚੌਥੇ ਡਿਪਟੀ ਗਵਰਨਰ ਦਾ ਅਹੁਦਾ ਸੰਭਾਲਣਗੇ। ਉਹ ਯਕੀਨਨ ਅਚਾਰੀਆ ਦੁਆਰਾ ਚਲਾਈ ਗਈ ਮੁਦਰਾ ਨੀਤੀ ਦਾ ਕਾਰਜ ਭਾਰ  ਸੰਭਾਲਣਗੇ। ਉਹ ਸਾਰੀਆਂ ਮਹੱਤਵਪੂਰਨ ਮੁਦਰਾ ਨੀਤੀ ਕਮੇਟੀਆਂ 'ਚ ਵੀ ਸ਼ਾਮਲ ਹੋਣਗੇ, ਜੋ ਵਿਆਜ਼ ਦਰ ਬਾਰੇ ਫੈਸਲਾ ਲੈਂਦੀ ਹੈ।
 

ਪਾਤਰਾ ਉਨ੍ਹਾਂ ਉਮੀਦਵਾਰਾਂ 'ਚੋਂ ਇੱਕ ਹਨ, ਜਿਨ੍ਹਾਂ ਦਾ ਵਿੱਤ ਮੰਤਰਾਲੇ ਦੀ ਕਮੇਟੀ ਨੇ ਇੰਟਰਵਿਊ ਲਿਆ ਸੀ। ਕਮੇਟੀ 'ਚ ਬੈਂਕਿੰਗ ਅਤੇ ਵਿੱਤ ਸਕੱਤਰ ਰਾਜੀਵ ਕੁਮਾਰ ਸ਼ਾਮਿਲ ਸਨ। ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦਫਤਰ ਨੇ ਵੀ ਪਾਤਰਾ ਦੇ ਨਾਂ 'ਤੇ ਮੋਹਰ ਲਗਾਈ ਹੈ।
 

ਅਚਾਰੀਆ ਤੋਂ ਪਹਿਲਾਂ ਇਸ ਅਹੁਦੇ 'ਤੇ ਉਰਜਿਤ ਪਟੇਲ ਸਨ, ਜਿਨ੍ਹਾਂ ਨੂੰ ਬਾਅਦ 'ਚ ਗਵਰਨਰ ਬਣਾ ਦਿੱਤਾ ਗਿਆ ਸੀ। ਦੱਸ ਦੇਈਏ ਕਿ ਮਾਈਕਲ ਪਾਤਰਾ ਨੇ ਆਈ.ਆਈ.ਟੀ. ਮੁੰਬਈ ਤੋਂ ਇਕੋਨਾਮਿਕ ਤੋਂ ਪੀ.ਐਚ.ਡੀ. ਕੀਤੀ ਸੀ। ਅਕਤੂਬਰ 2005 'ਚ ਮਾਨਿਟਰੀ ਪਾਲਿਸੀ ਡਿਪਾਰਟਮੈਂਟ 'ਚ ਆਉਣ ਤੋਂ ਪਹਿਲਾਂ ਉਹ ਰਿਜ਼ਰਵ ਬੈਂਕ 'ਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ। ਇਨ੍ਹਾਂ ਨੇ 1985 'ਚ ਰਿਜ਼ਰਵ ਬੈਂਕ ਜੁਆਇਨ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Govt appoints Michael Patra as RBI Deputy Governor