ਸੀਬੀਆਈ ਵਿਵਾਦ `ਚ ਹੁਣ ਏਜੰਸੀ ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਸਮੇਤ ਚਾਰ ਅਫਸਰਾਂ `ਤੇ ਕਾਰਵਾਈ ਹੋਹੀ। ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਰਾਕੇਸ਼ ਅਸਥਾਨਾ ਅਤੇ ਸੀਬੀਆਈ ਦੇ ਤਿੰਨ ਹੋਰ ਅਫਸਰਾਂ ਦਾ ਕਾਰਜਕਾਲ ਘਟਾ ਦਿੱਤਾ ਹੈ।
ਜਿ਼ਕਰਯੋਗ ਹੈ ਕਿ ਕੁਝ ਮਹੀਨਿਆਂ ਤੋਂ ਸੀਬੀਆਈ ਦੇ ਸਾਬਕਾ ਚੀਫ ਆਲੋਕ ਵਰਮਾ ਨਾਲ ਵਿਵਾਦ ਦੇ ਚਲਦੇ ਰਾਕੇਸ਼ ਅਸਥਾਨਾ ਨੂੰ ਛੁੱਟੀ `ਤੇ ਭੇਜ ਦਿੱਤਾ ਗਿਆ ਸੀ। ਅਸਥਾਨਾ ਤੋਂ ਇਲਾਵਾ ਜੁਆਇੰਟ ਡਾਇਰੈਕਟਰ ਅਰੁਣ ਕੁਮਾਰ ਸ਼ਰਮਾ, ਡਿਪਟੀ ਇੰਸਪੈਕਟਰ ਜਨਰਲ ਮਨੀਸ਼ ਕੁਮਾਰ ਸਿਨਹਾ ਅਤੇ ਐਸਪੀ ਜਯੰਤ ਜੇ ਨੇਕਨਾਵਾਰੇ ਦਾ ਕਾਰਜਕਾਲ ਵੀ ਘਟਾਇਆ ਗਿਆ ਹੈ।
ਜਿ਼ਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਇਕ ਉਚ ਪੱਧਰੀ ਚੋਣ ਕਮੇਟੀ ਨੇ ਸੀਬੀਆਈ ਡਾਇਰੈਕਟਰ ਆਲੋਕ ਵਰਮਾ ਨੂੰ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਸੀ। ਕਮੇਟੀ ਦੇ ਹੋਰ ਮੈਂਬਰਾਂ `ਚ ਕਾਂਗਰਸ ਆਗੂ ਖੜਗੇ ਅਤੇ ਜੱਜ ਏ ਕੇ ਸੀਕਰੀ ਵੀ ਸ਼ਾਮਲ ਸਨ। ਖੜਗੇ ਦੇ ਵਿਰੋਧ ਬਾਅਦ ਇਹ ਫੈਸਲਾ 2-1 ਦੇ ਬਹੁਮਤ ਨਾਲ ਲਿਆ ਗਿਆ ਸੀ। ਇਸ ਫੈਸਲੇ ਦੇ ਅਗਲੇ ਦਿਨ ਹੀ ਆਲੋਕ ਵਰਮਾ ਨੇ ਸੇਵਾ ਤੋਂ ਅਸਤੀਫਾ ਦੇ ਦਿੱਤਾ ਸੀ।