ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰ ਵੱਲੋਂ ਬੈਂਕ ਖਾਤਿਆਂ ’ਚ ਰੱਖੇ ਧਨ ’ਤੇ ਬੀਮਾ–ਗਰੰਟੀ ਦੀ ਹੱਦ ਵਧਾਉਣ ਦੀਆਂ ਤਿਆਰੀਆਂ

ਸਰਕਾਰ ਵੱਲੋਂ ਬੈਂਕ ਖਾਤਿਆਂ ’ਚ ਰੱਖੇ ਧਨ ’ਤੇ ਬੀਮਾ–ਗਰੰਟੀ ਦੀ ਹੱਦ ਵਧਾਉਣ ਦੀਆਂ ਤਿਆਰੀਆਂ

ਸਹਿਕਾਰੀ ਖੇਤਰ ਦੇ ਪੀਐੱਮਸੀ ਬੈਂਕ ਘੁਟਾਲੇ ਕਾਰਨ ਉੱਠੇ ਵਿਵਾਦਾਂ ਦਰਮਿਆਨ ਕੇਂਦਰ ਸਰਕਾਰ ਹੁਣ ਬੈਂਕ ਖਾਤਿਆਂ ’ਚ ਰੱਖੇ ਧਨ ਉੱਤੇ ਬੀਮਾ ਗਰੰਟੀ ਦੀ ਹੱਦ ਵਧਾਉਣ ਦੀ ਤਿਆਰੀ ’ਚ ਹੈ। ਇਸ ਲਈ ਸੰਸਦ ਦੇ ਸਰਦ–ਰੁੱਤ ਸੈਸ਼ਨ ਵਿੱਚ ਸੋਧ ਬਿਲ ਰੱਖਿਆ ਜਾ ਸਕਦਾ ਹੈ। ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ।

 

 

ਸ੍ਰੀਮਤੀ ਸੀਤਾਰਮਣ ਨੇ ਕਿਹਾ ਕਿ ਬੈਂਕ ਜਮ੍ਹਾ ਤੇ ਰਿਣ–ਗਰੰਟੀ ਨਿਗਮ ਕਾਨੂੰਨ ਯੋਜਨਾ ਅਧੀਨ ਮੌਜੂਦਾ ਸੁਰੱਖਿਆ ਨੂੰ ਇਸ ਹੁਣ ਇੱਕ ਲੱਖ ਰੁਪਏ ਦੀ ਹੱਦ ਤੋਂ ਉੱਤੇ ਕਰ ਦਿੱਤਾ ਜਾਵੇਗਾ।

 

 

ਵਿੱਤ ਮੰਤਰੀ ਨੇ ਇਹ ਨਹੀਂ ਦੱਸਿਆ ਕਿ ਬੈਂਕ ਜਮ੍ਹਾ ਉੱਤੇ ਬੀਮਾ ਸੁਰੱਖਿਆ ਦੀ ਨਵੀਂ ਹੱਦ ਕਿੰਨੀ ਹੋਵੇਗੀ। ਇੱਕ ਲੱਖ ਰੁਪਏ ਦੀ ਹੱਦ 1993 ’ਚ ਤੈਅ ਕੀਤੀ ਗਈ ਸੀ; ਜਿਸ ਨੂੰ ਹੁਣ ਮਹਿੰਗਾਈ ਤੇ ਆਮਦਨ ਟੈਕਸ ਵਿੱਚ ਛੋਟ ਦੀ ਹੱਦ ’ਚ ਵਾਧੇ ਨੂੰ ਵੇਖਦਿਆਂ ਵਧਾਉਣ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ।

 

 

ਉਨ੍ਹਾਂ ਕਿਹਾ ਕਿ ਬਹੁ–ਰਾਜੀ ਸਹਿਕਾਰੀ ਬੈਂਕਾਂ ਨੂੰ ਰੈਗੂਲੇਸ਼ਨ ਦੇ ਘੇਰੇ ਵਿੱਚ ਲਿਆਉਣ ਦੇ ਮਾਮਲੇ ਉੱਤੇ ਵਿਚਾਰ–ਵਟਾਂਦਰਾ ਜਾਰੀ ਹੈ। ਸਹਿਕਾਰੀ ਬੈਂਕਾਂ ਨੂੰ ਵੀ ਰੈਗੂਲੇਸ਼ਨ ਦੇ ਲਿਹਾਜ਼ ਨਾਲ ਬੈਂਕਿੰਗ ਰੈਗੂਲੇਟਰੀ ਕਾਨੂੰਨ ਦੇ ਘੇਰੇ ਅੰਦਰ ਲਿਆਂਦਾ ਜਾ ਸਕਦਾ ਹੈ। ਇਸ ਸਬੰਧੀ ਸਾਰੇ ਕਾਨੂੰਨਾਂ ਉੱਤੇ ਗ਼ੌਰ ਕੀਤਾ ਜਾ ਰਿਹਾ ਹੈ ਅਤੇ ਆਸ ਹੈ ਕਿ ਕੇਂਦਰੀ ਮੰਤਰੀ ਮੰਡਲ ਇਸ ਬਾਰੇ ਬਿਲ ਛੇਤੀ ਮਨਜ਼ੂਰ ਕਰ ਦੇਵੇਗਾ। ਸੰਸਦ ਦੇ ਅਗਲੇ ਸੈਸ਼ਨ ’ਚ ਹੀ ਇਹ ਬਿਲ ਪੇਸ਼ ਕੀਤਾ ਜਾਵੇਗਾ।

 

 

ਜਮ੍ਹਾ ਬੀਮਾ ਤੇ ਰਿਣ ਗਰੰਟ ਨਿਗਮ ਕਾਨੂੰਨ 1961 ’ਚ ਬਣਿਆ ਸੀ; ਇਸ ਤਹਿਤ ਗਠਤ ਨਿਗਮ ਰਿਜ਼ਰਵ ਬੈਂਕ ਦੀ ਮੁਕੰਮਲ ਮਾਲਕੀ ਵਾਲੀ ਕੰਪਨੀ ਹੈ। ਇਸ ਦੀ ਸਥਾਪਨਾ ਜੁਲਾਈ 1978 ’ਚ ਹੋਈ ਸੀ। ਕਿਸੇ ਬੈਂਕ ਦੇ ਫ਼ੇਲ੍ਹ ਹੋਣ ਦੀ ਹਾਲਤ ਵਿੱਚ ਇਹ ਨਿਗਮ ਬੈਂਕਾਂ ਦੇ ਜਮਾ–ਧਾਰਕਾਂ ਨੂੰ ਉਨ੍ਹਾਂ ਦੀ ਜਮ੍ਹਾ ਰਾਸ਼ੀ ਉੱਤੇ ਇੱਕ ਲੱਖ ਰੁਪਏ ਤੱਕ ਦੀ ਗਰੰਟੀ ਦਿੰਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Govt is preparing for increasing limit of Insurance Guarantee on Bank Accounts Money