ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ : ਸਕੂਲ ਜਾ ਰਹੀ ਮਹਿਲਾ ਅਧਿਆਪਕ ਦਾ ਗੋਲੀ ਮਾਰਕੇ ਕੀਤਾ ਕਤਲ

ਦਿੱਲੀ : ਸਕੂਲ ਜਾ ਰਹੀ ਮਹਿਲਾ ਅਧਿਆਪਕ ਦਾ ਗੋਲੀ ਮਾਰਕੇ ਕੀਤਾ ਕਤਲ

ਦੇਸ਼ ਦੀ ਰਾਜਧਾਨੀ `ਚ ਸੋਮਵਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਇਕ ਸਰਕਾਰੀ ਮਹਿਲਾ ਅਧਿਆਪਕ ਦਾ ਸਕੂਲ ਜਾਂਦੇ ਸਮੇਂ ਗੋਲੀ ਮਾਰਕੇ ਕਤਲ ਕਰ ਦਿੱਤਾ। ਦਿਨ ਦਿਹਾੜੇ ਹੋਏ ਇਸ ਕਤਲ ਨਾਲ ਇਲਾਕੇ `ਚ ਦਹਿਸ਼ਤ ਫੈਲ ਗਈ। 


ਪੁਲਿਸ ਨੇ ਦੱਸਿਆ ਕਿ ਮ੍ਰਿਤਕਾ ਦੀ ਪਹਿਚਾਣ ਸੁਨੀਤਾ ਵਜੋਂ ਹੋਈ ਹੈ। ਘਟਨਾ ਸਵੇਰੇ ਅੱਠ ਵਜੇ ਦੇ ਆਸਪਾਸ ਉਸ ਸਮੇਂ ਹੋਈ, ਜਦੋਂ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਸਕੂਟੀ `ਤੇ ਸਕੂਲ ਜਾ ਰਹੀ 41 ਸਾਲਾ ਮਹਿਲਾ ਅਧਿਆਪਕ ਦੀ ਸਕੂਟੀ ਰੋਕਦੇ ਹੋਏ ਉਸਦਾ ਕਤਲ ਕਰ ਦਿੱਤਾ।


ਨਿਊਜ਼ ਏਜੰਸੀ ਆਈਏਐਨਐਸ ਅਨੁਸਾਰ ਪੁਲਿਸ ਕਮਿਸ਼ਨਰ ਰਜਨੀਸ਼ ਗੁਪਤਾ ਨੇ ਦੱਸਿਆ ਕਿ ਸੁਨੀਤਾ ਨੂੰ ਨਜ਼ੀਦਕ ਦੇ ਹਸਪਤਾਲ `ਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੇ ਪੇਟ `ਚ ਤਿੰਨ ਗੋਲੀਆਂ ਮਾਰੀਆਂ ਗਈਆਂ ਸਨ।


ਉਨ੍ਹਾਂ ਦੱਸਿਆ ਕਿ ਸੁਨੀਤਾ ਬਵਾਨਾ ਪਿੰਡ ਦੀ ਰਹਿਣ ਵਾਲੀ ਸੀ, ਉਹ ਸੋਨੀਪਤ ਦੇ ਇਕ ਸਰਕਾਰੀ ਹਾਈ ਸਕੂਲ ਲੜਕੀਆਂ `ਚ ਅਧਿਆਪਕ ਵਜੋਂ ਨੌਕਰੀ ਸੀ। ਬਵਾਨਾ ਰੋਡ `ਤੇ ਜਦੋਂ ਹਮਲਾਵਰਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਉਸ ਸਮੇਂ ਉਹ ਸਕੂਲ ਜਾ ਰਹੀ ਸੀ। 
  

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Govt Lady teacher shot dead in Delhi Bawana area