ਅਗਲੀ ਕਹਾਣੀ

ਕੰਮ ਦੀ ਖ਼ਬਰ :  ਮਿੰਟਾਂ ’ਚ ਹੋਵੇਗਾ ਬਿਜਲੀ ਸਮੱਸਿਆ ਦਾ ਹੱਲ

ਕੰਮ ਦੀ ਖ਼ਬਰ :  ਮਿੰਟਾਂ ’ਚ ਹੋਵੇਗਾ ਬਿਜਲੀ ਸਮੱਸਿਆ ਦਾ ਹੱਲ

ਪੰਜਾਬ ਵਾਸੀਆਂ ਲਈ ਹੁਣ ਕੰਮ ਦੀ ਖਬਰ ਹੈ ਜੇਕਰ ਬਿਜਲੀ ਨਹੀਂ ਆ ਰਹੀ ਤਾਂ ਹੁਣ ਐਪ ਉਤੇ ਇਸਦੀ ਸ਼ਿਕਾਇਤ ਕਰ ਸਕਣਗੇ, ਜਿਸ ਉਤੇ ਤੁਰੰਤ ਕਾਰਵਾਈ ਹੋਵੇਗੀ। ਇਸ ਸ਼ਿਕਾਇਤ ਉਤੇ ਉਚ ਅਧਿਕਾਰੀ, ਸਰਕਾਰ ਅਤੇ ਜ਼ਿਲ੍ਹਾ ਦਫ਼ਤਰ ਦੀ ਪਲ ਪਲ ਦੀ ਗਤੀਵਿਧੀ ਉਤੇ ਨਜ਼ਰ ਹੋਵੇਗੀ।  

 

ਮਿਲੀ ਜਾਣਕਾਰੀ ਅਨੁਸਾਰ ਸਰਕਾਰ ਨੇ 24 ਘੰਟੇ ਬਿਜਲੀ ਦੀ ਸਪਲਾਈ ਯਕੀਨੀ ਕਰਨ ਲਈ ਨਾਗਰਿਕਾਂ ਨੂੰ ਨਵਾਂ ਹਥਿਆਰ ਦਿੱਤਾ ਹੈ। ਇਸ ਲਈ ਜਾਗਰੂਕ ਨਾਮ ਦਾ ਐਪ ਤਿਆਰ ਕੀਤਾ ਗਿਆ ਹੈ, ਜਿਸ ਰਾਹੀਂ ਖਪਤਕਾਰ ਸਪਲਾਈ ਵਿਚ ਵਿਘਨ, ਘੱਟ ਵੋਲਟਜ ਵਰਗੀਆਂ ਸ਼ਿਕਾਇਤਾਂ ਤੁਰੰਤ ਦਰਜ ਕਰਵਾ ਸਕਣਗੇ। ਇਹ ਐਪ ਅਜੇ ਤਿੰਨ ਸੂਬਿਆਂ ਵਿਚ ਪ੍ਰੀਖਣ ਕੀਤਾ ਜਾ ਰਿਹਾ ਹੈ, ਛੇਤੀ ਹੀ ਇਹ ਪੰਜਾਬ ਵਿਚ ਵੀ ਆਵੇਗਾ।

 

ਨੈਸ਼ਨਲ ਇਨਫਾਰਮੇਟਿਕਸ ਸੈਂਟਰ ਨੇ ਇਸ ਐਪ ਨੂੰ ਤਿਆਰ ਕੀਤਾ ਹੈ, ਜੋ ਬਿਜਲੀ ਸਪਲਾਈ ਅਤੇ ਉਪਲੱਬਧਤਾ ਨੂੰ ਲੈ ਕੇ ਖਪਤਕਾਰਾਂ ਤੋਂ ਫੀਡਬੈਕ ਲੈਣ ਦਾ ਕੰਮ ਕਰੇਗਾ ਅਤੇ ਸ਼ਿਕਾਇਤਾਂ ਦੇ ਤਤਫਟ ਹੱਲ ਲਈ ਅਧਿਕਾਰੀ ਨਜ਼ਰ ਰੱਖ ਸਕਣਗੇ। ਕਈ ਸੂਬਿਆਂ ਵਿਚ 24 ਘੰਟੇ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਸ਼ੁਰੂ ਹੋਣ ਬਾਅਦ ਡਾਟਾ ਇੰਟੀਗ੍ਰਿਟੀ ਦੇ ਤਹਿਤ ਇਸ ਨੂੰ ਸ਼ੁਰੂ ਕੀਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਬਿਜਲੀ ਨਾਲ ਜੁੜੀਆਂ ਸ਼ਿਕਾਇਤਾਂ ਲਈ ਖਪਤਕਾਰਾਂ ਦੇ ਹੱਥ ਹਥਿਆਰ ਹੋਵੇਗਾ।

 

ਐਨਆਈਸੀ ਨੇ ਕਿਹਾ ਕਿ ਜਾਗਰੂਕ ਐਪ ਰਾਹੀਂ ਬਿਜਲੀ ਸਪਲਾਈ ਦਾ ਡਾਟਾ ਸਵੈਚਾਲਤ ਤਰੀਕੇ ਨਾਲ ਇਕੱਠਾ ਕੀਤਾ ਜਾਵੇਗਾ। ਇਸ ਦਾ ਪਾਇਲਟ ਪ੍ਰੋਜੈਕਟ ਛੇਤੀ ਹੀ ਬਿਹਾਰ, ਉੜੀਸਾ, ਉਤਰਾਖੰਡ ਅਤੇ ਅਸਾਮ ਨਾਲ ਕੁਝ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਸ਼ੁਰੂ ਕੀਤਾ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਬਿਜਲੀ ਨਾਲ ਜੁੜੀਆਂ ਸ਼ਿਕਾਇਤਾਂ, ਸਮੱਸਿਆ ਦੇ ਹੱਲ ਵਿਚ ਇਸ ਨਾਲ ਤੇਜੀ ਆਵੇਗੀ। ਐਪ ਬਿਜਲੀ ਗੁਲ ਹੋਣ ਨਾਲ ਉਸ ਸਥਾਨ ਦੀ ਲੋਕੇਸ਼ਨ ਸ਼ੇਅਰ ਕਰ ਸਕਣਗੇ। ਇਸ ਸ਼ਿਕਾਇਤ ਨੂੰ ਤੁਰੰਤ ਹੀ ਸੂਬੇ ਦੇ ਬਿਜਲੀ ਨਿਗਮ, ਸਰਕਾਰਾਂ ਅਤੇ ਜ਼ਿਲ੍ਹਾ ਮੁੱਖ ਦਫ਼ਤਰਾਂ ਨਾਲ ਸਾਂਝਾ ਕੀਤਾ ਜਾਵੇਗਾ।

 

13 ਸੂਬਿਆਂ ਵਿਚ 24 ਘੰਟੇ ਬਿਜਲੀ ਸਪਲਾਈ ਦਾ ਦਾਅਵਾ

 

26 ਫਰਵਰੀ ਦੀ ਇਕ ਰਿਪੋਰਟ ਮੁਤਾਬਕ, 13 ਸੂਬੇ 24 ਘੰਟੇ ਬਿਨਾਂ ਕਿਸੇ ਵਿਘਨ ਬਿਜਲੀ ਸਪਲਾਈ ਦਾ ਦਾਅਵਾ ਕਰ ਰਹੇ ਹਨ। ਇਸ ਪੰਜਾਬ, ਗੁਜਰਾਤ, ਹਿਮਾਚਲ ਪ੍ਰਦੇਸ਼, ਕੇਰਲ, ਤਾਮਿਲਨਾਡੂ, ਤੇਲੰਗਾਨਾ, ਪੱਛਮੀ ਬੰਗਾਲ, ਗੋਆ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਤ੍ਰਿਪੁਰਾ ਅਤੇ ਉਤਰਾਖੰਡ ਸ਼ਾਮਲ ਹਨ। ਸਾਰੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਬਿਨਾਂ ਕਿਸੇ ਰੁਕਾਵਟ ਦੇ ਸਪਲਾਈ ਕਰ ਰਹੇ ਹਨ। 9 ਸੂਬੇ ਸ਼ਹਿਰਾਂ ਵਿਚ ਤਾਂ 24 ਘੰਟੇ ਬਿਜਲੀ ਦੇ ਰਹੇ ਹਨ, ਪ੍ਰੰਤੂ ਪਿੰਡਾਂ ਵਿਚ ਇਹ 16 ਤੋਂ 18 ਘੰਟੇ ਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Govt launched Jagruk app for ensuring 24 electricity in pan india