ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਸਰਕਾਰੀ ਅਫ਼ਸਰਾਂ ਦਾ ਰਵੱਈਆ ਨਾਂਹ–ਪੱਖੀ: ਨਿਤਿਨ ਗਡਕਰੀ

VIDEO: ਸਰਕਾਰੀ ਅਫ਼ਸਰਾਂ ਦਾ ਰਵੱਈਆ ਨਾਂਹ–ਪੱਖੀ: ਨਿਤਿਨ ਗਡਕਰੀ

ਕੇਂਦਰੀ ਸੜਕ ਟਰਾਂਸਪੋਰਟ ਤੇ ਰਾਜਮਾਰਗ ਮਾਮਲਿਆਂ ਦੇ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਮੰਤਰਾਲੇ ਦੀ ਇਸ ਵਰ੍ਹੇ ਬੁਨਿਆਦੀ ਢਾਂਚਾ ਵਿਕਾਸ ਉੱਤੇ ਪੰਜ ਲੱਖ ਕਰੋੜ ਰੁਪਏ ਖ਼ਰਚ ਕੀਤੇ ਜਾਣ ਦੀ ਯੋਜਨਾ ਹੈ।

 

 

ਸ੍ਰੀ ਗਡਕਰੀ ਨੇ ਐਤਵਾਰ ਨੂੰ ਮਹਾਰਾਸ਼ਟਰ ਦੇ ਨਾਗਪੁਰ ’ਚ ਵਿਸ਼ਵੇਸ਼ਵਰੱਈਆ ਕੌਮੀ ਤਕਨਾਲੋਜੀ ਸੰਸਥਾਨ ਦੀ ਡਾਇਮੰਡ ਜੁਬਲੀ ਸਮਾਰੋਹ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ 17 ਲੱਖ ਕਰੋੜ ਰੁਪਏ ਦੇ ਇਕਰਾਰਨਾਮੇ ਕੀਤੇ ਹਨ। ਇਸ ਵਰ੍ਹੇ ਉਨ੍ਹਾਂ ਦੀ ਯੋਜਨਾ ਬੁਨਿਆਦੀ ਢਾਂਚਾ ਵਿਕਾਸ ਉੱਤੇ ਪੰਜ ਲੱਖ ਕਰੋੜ ਰੁਪਏ ਖ਼ਰਚ ਕਰਨ ਦੀ ਹੈ।

 

 

ਸ੍ਰੀ ਨਿਤਿਨ ਗਡਕਰੀ ਨੇ ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਪੈਸੇ ਦੀ ਕੋਈ ਕਮੀ ਨਹੀਂ ਹੈ। ਜੋ ਵੀ ਕਮੀ ਹੈ, ਉਹ ਸਰਕਾਰ ਵਿੱਚ ਕੰਮ ਕਰਨ ਵਾਲੀ ਜੋ ਮਾਨਸਿਕਤਾ ਹੈ, ਜੋ ਨੈਗੇਟਿਵ ਐਟੀਚਿਊਡ (ਨਾਂਹ–ਪੱਖੀ ਰਵੱਈਆ) ਹੈ। ਫ਼ੈਸਲਾ ਕਰਨ ਦੀ ਜੋ ਹਿੰਮਤ ਹੈ, ਉਹ ਨਹੀਂ ਹੈ।

 

 

ਕੇਂਦਰੀ ਮੰਤਰੀ ਨੇ ਕਿਹਾ ਕਿ ਇਸੇ ਲਈ ‘ਪਰਸੋਂ ਸਾਡੇ ਇੱਕ ਉੱਚ–ਪੱਧਰੀ ਫ਼ੋਰਮ ’ਚ ਕੁਝ ਅਧਿਕਾਰੀ ਆਖ ਰਹੇ ਸਨ ਕਿ ਅਸੀਂ ਇਹ ਸ਼ੁਰੂ ਕਰਾਂਗੇ, ਉਹ ਸ਼ੁਰੂ ਕਰਾਂਗੇ; ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਕਿਉਂ ਸ਼ੁਰੂ ਕਰੋਗੇ? ਤੁਹਾਡੀ ਜੇ ਸ਼ੁਰੂ ਕਰਨ ਦੀ ਤਾਕਤ ਹੁੰਦੀ, ਤਾਂ ਤੁਸੀਂ ਆਈਏਐੱਸ ਅਫ਼ਸਰ ਬਣ ਕੇ ਇੱਥ–ਉੱਥੇ ਨੌਕਰੀ ਕਿਉਂ ਕਰਦੇ?’

 

 

ਸ੍ਰੀ ਗਡਕਰੀ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਅਧਿਕਾਰੀ ਨੂੰ ਕਿਹਾ ਕਿ – ‘ਤੁਸੀਂ ਜਾ ਕੇ ਕੋਈ ਵੱਡਾ ਉਦਯੋਗ ਕਰ ਸਕਦੇ ਸੀ। ਤੁਹਾਡਾ ਕੰਮ ਨਹੀਂ ਹੈ, ਇਹ ਕਰਨ ਦਾ। ਜੋ ਕਰ ਸਕਦਾ ਹੈ; ਉਸ ਦੀ ਤੁਸੀਂ ਜ਼ਿਆਦਾ ਮਦਦ ਕਰੋ। ਤੁਸੀਂ ਇਨ੍ਹਾਂ ਚੱਕਰਾਂ ਵਿੱਚ ਨਾ ਪਵੋ। ਵੀ ਆਰ ਓਨਲੀ ਫ਼ੈਸਿਲੀਟੇਟਰ।’

 

 

 

ਇੰਝ ਸ੍ਰੀ ਗਡਕਰੀ ਨੇ ਆਖਣਾ ਚਾਹਿਆ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਸਵੈ–ਰੁਜ਼ਗਾਰ ਵੱਲ ਰੁਚਿਤ ਹੋਣਾ ਚਾਹੀਦਾ ਹੈ। ਹੁਣ ਸਰਕਾਰੀ ਰਵੱਈਏ ਵਾਲੇ ਅਫ਼ਸਰਾਂ ਲਈ ਵੀ ਕੋਈ ਥਾਂ ਨਹੀਂ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Govt Officers have negative attitude says Nitin Gadkari