ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰ ਸਾਰੇ ਮੁੱਦਿਆਂ ’ਤੇ ਬਹਿਸ ਲਈ ਤਿਆਰ: PM ਮੋਦੀ

ਸਰਕਾਰ ਸਾਰੇ ਮੁੱਦਿਆਂ ’ਤੇ ਬਹਿਸ ਲਈ ਤਿਆਰ: PM ਮੋਦੀ

ਸੰਸਦ ਦੇ ਸਰਦ–ਰੁੱਤ ਇਜਲਾਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਹੈ ਕਿ ਸਦਨ ਵਿੱਚ ਪਾਸ ਹੋਣ ਵਾਲੇ ਬਿਲਾਂ ਲਈ ਸਿਹਰਾ ਸਿਰਫ਼ ਸਰਕਾਰੀ ਬੈਂਚਾਂ ਨੂੰ ਹੀ ਨਹੀਂ ਜਾਣਾ ਚਾਹੀਦਾ, ਸਗੋਂ ਹਰੇਕ ਸੰਸਦੀ ਕੰਮਕਾਜ ਲਈ ਸਿਹਰੇ ਦੇ ਹੱਕਦਾਰ ਸਾਰੇ ਸੰਸਦ ਮੈਂਬਰ ਹੁੰਦੇ ਹਨ।

 

 

ਸ੍ਰੀ ਮੋਦੀ ਨੇ ਕਿਹਾ ਕਿ ਮਾਨਸੂਨ ਸੈਸ਼ਨ ਇਸ ਪੱਖੋਂ ਬਹੁਤ ਵਿਲੱਖਣ ਰਿਹਾ ਹੈ, ਜਿਸ ਲਈ ਸਮੁੱਚਾ ਸਦਨ ਵਧਾਈ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਸਾਲ 2019 ਦਾ ਇਹ ਆਖ਼ਰੀ ਸੈਸ਼ਨ ਹੈ, ਜਿਸ ਨੂੰ ਬੇਮਿਸਾਲ ਬਣਾਉਣ ਲਈ ਸਭ ਨੂੰ ਇੱਕਜੁਟਤਾ ਨਾਲ ਅੱਗੇ ਵਧਣਾ ਹੋਵੇਗਾ। ਇਹ ਸੈਸ਼ਨ ਕਾਫ਼ੀ ਅਹਿਮ ਹੈ।

 

 

ਇਹ ਰਾਜ ਸਭਾ ਦਾ 250ਵਾਂ ਸੈਸ਼ਨ ਹੈ। ਸਰਕਾਰ ਇਸ ਦੀ ਅਹਿਮੀਅਤ ਨੁੰ ਸਮਝਦਿਆਂ ਸਾਰੇ ਮੁੱਦਿਆਂ ਉੱਤੇ ਚਰਚਾ ਲਈ ਤਿਆਰ ਹੈ।

 

 

ਸੰਸਦ ਦੇ ਸਰਦ–ਰੁੱਤ ਸੈਸ਼ਨ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਹਿਕਾ ਕਿ 26 ਤਰੀਕ ਨੂੰ ਸੰਵਿਧਾਨ ਦਿਵਸ ਹੈ। ਆਜ਼ਾਦ ਭਾਰਤ ’ਚ ਸੰਵਿਧਾਨ ਲਾਗੂ ਹੋਇਆਂ 70 ਸਾਲ ਹੋ ਰਹੇ ਹਨ। ਸੰਵਿਧਾਨ ਦੇਸ਼ ਲਈ ਇੱਕ ਚਾਲਕ ਊਰਜਾ ਸ਼ਕਤੀ ਹੈ। ਇਸ ਸਦਨ ਦੇ ਮਾਧਿਅਮ ਰਾਹੀਂ ਦੇਸ਼ ਦੇ ਲੋਕਾਂ ਲਈ ਇਹ ਜਾਗਰੂਕਤਾ ਦਾ ਸਮਾਂ ਵੀ ਹੈ।

 

 

ਸੈਸ਼ਨ ਠੀਕ ਢੰਗ ਨਾਲ ਚੱਲੇ, ਇਸ ਲਈ ਪਿਛਲੇ ਦਿਨਾਂ ਦੌਰਾਨ ਸਾਰੀਆਂ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ ਵੀ ਕੀਤੀ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪਿਛਲੇ ਸੈਸ਼ਨ ਵਾਂਗ ਇਹ ਸੈਸ਼ਨ ਵੀ ਵਧੀਆ ਤਰੀਕੇ ਨਾਲ ਚੱਲੇਗਾ।

 

 

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਸਰਦ–ਰੁੱਤ ਸੈਸ਼ਨ ਦੌਰਾਨ ਪੇਸ਼ ਕੀਤੇ ਜਾਣ ਵਾਲੇ ਅਹਿਮ ਬਿਲਾਂ ਉੱਤੇ ਸਰਕਾਰ ਦੇ ਚਰਚਾ ਲਈ ਤਿਆਰ ਹੋਣ ਦੀ ਗੱਲ ਵੀ ਦੁਹਰਾਈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਮਸਲਿਆਂ ਉੱਤੇ ਖੁੱਲ੍ਹ ਕੇ ਚਰਚਾ ਚਾਹੁੰਦੇ ਹਾਂ ਤੇ ਇਸ ਲਈ ਤਿਆਰ ਵੀ ਹਾਂ।

 

 

ਸ੍ਰੀ ਮੋਦੀ ਨੇ ਕਿਹਾ ਕਿ ਅਜਿਹੇ ਹਾਲਾਤ ’ਚ ਜ਼ਰੂਰੀ ਹੋ ਜਾਂਦਾ ਹੈ ਕਿ ਸਾਰੇ ਮਸਲਿਆਂ ਉੱਤੇ ਸਾਰਥਕ ਬਹਿਸ ਹੋਵੇ, ਵਾਦ ਵੀ ਹੋਵੇ ਤੇ ਵਿਵਾਦ ਪਰ ਸੰਵਾਦ  ਹੋਵੇ। ਸੰਸਦ ਵਿੱਚ ਹੋਣ ਵਾਲੀ ਬਹਿਸ ਨੂੰ ਸਾਰਥਕ ਤੇ ਉਪਯੋਗੀ ਬਣਾਉਣ ਲਈ ਸਭ ਨੂੰ ਆਪੋ–ਆਪਣਾ ਯੋਗਦਾਨ ਦੇਣਾ ਹੋਵੇਗਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Govt ready to have discussion all issues PM Modi