ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਕਬੂਜ਼ਾ ਕਸ਼ਮੀਰ `ਚ ਭਾਰਤੀ ਫ਼ੌਜ ਨੇ ਸਰਜੀਕਲ ਹਮਲੇ ਦੌਰਾਨ ਇੰਝ ਉਡਾਏ ਸਨ ਬੰਕਰ

ਮਕਬੂਜ਼ਾ ਕਸ਼ਮੀਰ `ਚ ਭਾਰਤੀ ਫ਼ੌਜ ਨੇ ਸਰਜੀਕਲ ਹਮਲੇ ਦੌਰਾਨ ਇੰਝ ਉਡਾਏ ਸਨ ਬੰਕਰ

ਭਾਰਤ ਸਰਕਾਰ ਨੇ ਉਹ ਵਿਡੀਓ ਜਾਰੀ ਕੀਤੀ ਹੈ, ਜਿਸ ਵਿੱਚ ਭਾਰਤੀ ਫ਼ੌਜ ਸਤੰਬਰ 2016 ਦੌਰਾਨ ਮਕਬੂਜ਼ਾ ਕਸ਼ਮੀਰ ਵਿੱਚ ਆਪਣੇ ਸਰਜੀਕਲ ਹਮਲਿਆਂ ਦੌਰਾਨ ਦਹਿਸ਼ਤਗਰਦਾਂ ਦੇ ਬੰਕਰ ਉਡਾਉਂਦੀ ਵਿਖਾਈ ਦੇ ਰਹੀ ਹੈ। ਇਸ ਵਿਡੀਓ `ਚ ਉੱਥੇ ਮੌਜੂਦ ਫ਼ੌਜੀ ਟਿਕਾਣੇ ਵੀ ਉਡਾਏ ਜਾ ਰਹੇ ਹਨ। ਇਹ ਸਾਰੇ ਟਿਕਾਣੇ ਭਾਰਤ ਨਾਲ ਲੱਗਦੀ ਕੰਟਰੋਲ ਰੇਖਾ ਦੇ ਬਿਲਕੁਲ ਨਾਲ ਬਣੇ ਹੋਏ ਸਨ, ਜਿਨ੍ਹਾਂ ਦੀ ਵਰਤੋਂ ਭਾਰਤ `ਚ ਘੁਸਪੈਠ ਕਰਨ ਤੇ ਗੋਲੀਬਾਰੀ ਕਰਨ ਲਈ ਕੀਤੀ ਜਾ ਰਹੀ ਸੀ।

ਸਰਕਾਰ ਦੀ ਇਹ ਵਿਡੀਓ ਰਿਮੋਟ ਨਾਲ ਚੱਲਣ ਵਾਲੇ ਕੁਝ ਵਾਹਨਾਂ ਅਤੇ ਥਰਮਲ ਇਮੇਜਿੰਗ ਰਾਹੀਂ ਤਿਆਰ ਕੀਤੀ ਜਾਪਦੀ ਹੈ। ਫ਼ੌਜ ਆਪਣੇ ਆਪਰੇਸ਼ਨਾਂ `ਤੇ ਨਜ਼ਰ ਰੱਖਣ ਲਈ ਅਜਿਹੀਆਂ ਤਕਨੀਕਾਂ ਦੀ ਵਰਤੋਂ ਅਕਸਰ ਕਰਦੀ ਹੈ।

ਭਾਰਤੀ ਫ਼ੌਜ ਨੇ ਸਾਲ 2016 `ਚ 28-29 ਸਤੰਬਰ ਦੀ ਰਾਤ ਨੂੰ ਸਰਜੀਕਲ ਹਮਲੇ ਕੀਤੇ ਸਨ। ਉਸ ਤੋਂ 11 ਦਿਨ ਪਹਿਲਾਂ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਉੜੀ ਸਥਿਤ ਫ਼ੌਜੀ ਬੇਸ `ਤੇ ਹਮਲਾ ਕੀਤਾ ਸੀ ਅਤੇ 18 ਭਾਰਤੀ ਫ਼ੌਜੀ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਅਗਲੇ ਦਿਨ 29 ਸਤੰਬਰ, 2016 ਨੂੰ ਫ਼ੌਜੀ ਆਪਰੇਸ਼ਨਾਂ ਦੇ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੇ ਐਲਾਨ ਕੀਤਾ ਸੀ ਕਿ ਇਨ੍ਹਾਂ ਸਰਜੀਕਲ ਹਮਲਿਆਂ ਕਾਰਨ ਪਾਕਿਸਤਾਨ ਵਾਲੇ ਪਾਸੇ ਵੱਡੀ ਗਿਣਤੀ `ਚ ਮੌਤਾਂ ਹੋਈਆਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Govt releases army surgical strikes video