ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਸਰਕਾਰ ਨੇ ਵਾਪਸ ਲਈ ਸੋਸ਼ਲ ਮੀਡੀਆ ਹੱਬ ਬਣਾਉਣ ਦੀ ਯੋਜਨਾ

ਕੇਂਦਰ ਸਰਕਾਰ ਨੇ ਵਾਪਸ ਲਈ ਸੋਸ਼ਲ ਮੀਡੀਆ ਹੱਬ ਬਣਾਉਣ ਦੀ ਯੋਜਨਾ

ਕੇਂਦਰ ਸਰਕਾਰ ਨੇ ਸੁਪਰੀਮ ਕੋਰਟ `ਚ ਸੋਸ਼ਲ ਮੀਡੀਆ ਹੱਬ ਸਬੰਧੀ ਆਪਣਾ ਜਵਾਬ ਦਾਖਲ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਸੋਸ਼ਲ ਮੀਡੀਆ ਹੱਬ ਬਣਾਉਣ ਦੀ ਆਪਣੀ ਯੋਜਨਾ ਨੂੰ ਵਾਪਸ ਲੈ ਰਹੀ ਹੈ। ਪਟੀਸ਼ਨਰ ਨੇ ਦੋਸ਼ ਲਗਾਇਆ ਸੀ ਕਿ ਇਸ ਨਾਲ ਨਾਗਰਿਕਾਂ ਦੀਆਂ ਸੋਸ਼ਲ ਮੀਡੀਆਂ ਉਤੇ ਗਤੀਵਿਧੀਆਂ ਦੀ ਨਿਗਰਾਨੀ ਰੱਖਣ ਦਾ ਇਕ ਸਾਧਨ ਬਣ ਜਾਵੇਗਾ।


ਅਟਾਰਨੀ ਜਨਰਲ ਕੇ ਕੇ ਵੇਣੂ ਗੋਪਾਲ ਨੇ ਸੁਪਰੀਮ ਕੋਰਟ `ਚ ਕਿਹਾ ਕਿ ਕੇਂਦਰ ਨੇ ਅਜਿਹੀ ਹੱਬ ਬਣਾਉਣ ਦਾ ਨੋਟੀਫਿਕੇਸ਼ਨ ਵਾਪਸ ਲੈ ਲਿਆ ਹੈ, ਤਾਂ ਕਿ ਉਹ ਇਸ ਮੁੱਦੇ `ਤੇ ਆਪਣੀ ਨੀਤੀ ਦੀ ਪੂਰੀ ਸਮੀਖਿਆ ਕਰ ਸਕੇ। ਸੋਸ਼ਲ ਮੀਡੀਆ ਹੱਬ ਬਣਾਉਣ ਦੇ ਪ੍ਰਸਤਾਵ ਨੂੰ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਮੋਹੂਆ ਨੇ ਚੁਣੌਤੀ ਦਿੱਤੀ ਸੀ। ਉਨ੍ਹਾਂ ਆਪਣੀ ਯਾਚਿਕਾ `ਚ ਦੋਸ਼ ਲਗਾਇਆ ਸੀ ਕਿ ਇਸ ਟੂਲ ਰਾਹੀਂ ਉਨ੍ਹਾਂ ਲੋਕਾਂ `ਤੇ 360 ਡਿਗਰੀ ਤੱਕ ਨਿਗਰਾਨੀ ਰੱਖੀ ਜਾਵੇਗੀ ਜੋ ਸੋਸ਼ਲ ਮੀਡੀਆ `ਤੇ ਮਹੱਤਵਪੂਰਨ ਮੁੱਦਿਆਂ `ਤੇ ਆਪਣਾ ਵਿਰੋਧ ਕਰਦੇ ਹਨ।


ਜੂਨ ਦੇ ਮਹੀਨੇ `ਚ ਅਦਾਲਤ ਕੇਂਦਰ ਦੇ ਉਸ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਯਾਚਿਕਾ `ਤੇ ਸੁਣਵਾਈ ਲਈ ਤਿਆਰ ਹੋਈ ਸੀ। ਪਟੀਸ਼ਨ `ਚ ਇਹ ਕਿਹਾ ਗਿਆ ਸੀ ਕਿ ਕੇਂਦਰ ਸੋਸ਼ਲ ਮੀਡੀਆ ਸੰਚਾਰ ਹੱਬ (ਐਸਐਮਸੀਐਚ) ਸੋਸ਼ਲ ਮੀਡੀਆਂ ਦੀਆਂ ਗਤੀਵਿਧੀਆਂ ਦੀ ਜਾਸੂਸੀ ਦਾ ਇਕ ਸਾਧਨ ਹੈ ਅਤੇ ਇਹ ਗੋਪੀਨੀਯਤਾ ਦੀ ਉਲੰਘਣਾ ਹੈ। 
ਹਾਲਾਂਕਿ, ਸਰਕਾਰ ਨੇ ਦਲੀਲ ਦਿੱਤੀ ਸੀ ਕਿ ਇਸ ਨਾਲ ਸਰਕਾਰ ਨੂੰ ਉਨ੍ਹਾਂ ਦੇ ਪ੍ਰੋਗਰਾਮਾਂ ਬਾਰੇ ਜਨਤਾ ਦੀ ਰਾਏ ਦਾ ਪਤਾ ਚੱਲੇਗਾ ਅਤੇ ਕਈ ਯੋਜਨਾਵਾਂ ਨੂੰ ਲੈ ਕੇ ਇਸ ਨਾਲ ਮਦਦ ਮਿਲੇਗੀ। 

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Govt withdraws plan to create social media hub after Supreme Court surveillance state remark