ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਸ਼ਵਤ ਨਾ ਦੇਣ 'ਤੇ ਜਨਮ ਸਰਟੀਫਿਕੇਟ 'ਚ 4 ਸਾਲਾ ਬੱਚੇ ਦੀ ਉਮਰ ਕਰ ਦਿੱਤੀ 104 ਸਾਲ

ਬਰੇਲੀ ਦੀ ਇੱਕ ਅਦਾਲਤ ਨੇ ਕਥਿਤ ਤੌਰ 'ਤੇ ਰਿਸ਼ਵਤ ਨਾ ਦੇਣ 'ਤੇ 4 ਸਾਲਾ ਬੱਚੇ ਅਤੇ ਉਸ ਦੇ ਛੋਟੇ ਭਰਾ ਦੇ ਜਨਮ ਸਰਟੀਫਿਕੇਟ 'ਚ ਉਨ੍ਹਾਂ ਦੀ ਉਮਰ 100 ਸਾਲ ਵਧਾ ਕੇ ਲਿਖਣ ਦੇ ਮੁਲਜ਼ਮ ਪੇਂਡੂ ਵਿਕਾਸ ਅਧਿਕਾਰੀ ਅਤੇ ਪਿੰਡ ਪ੍ਰਧਾਨ ਵਿਰੁੱਧ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ ਹਨ।
 

ਮੁਦਈ ਧਿਰ ਦੇ ਵਕੀਲ ਰਾਜੀਵ ਸਕਸੈਨਾ ਨੇ ਮੰਗਲਵਾਰ ਨੂੰ ਦੱਸਿਆ ਕਿ ਸ਼ਾਹਜਹਾਨਪੁਰ ਦੇ ਬੇਲਾ ਪਿੰਡ ਦੇ ਪਵਨ ਕੁਮਾਰ ਨੇ ਲਗਭਗ ਦੋ ਮਹੀਨੇ ਪਹਿਲਾਂ ਆਪਣੇ ਭਤੀਜੇ ਸ਼ੁਭ (4 ਸਾਲ) ਅਤੇ ਸੰਕੇਤ (2 ਸਾਲ) ਦੇ ਜਨਮ ਸਰਟੀਫਿਕੇਟ ਲਈ ਆਨਲਾਈਨ ਅਰਜ਼ੀ ਦਿੱਤੀ ਸੀ।
ਪੇਂਡੂ ਵਿਕਾਸ ਅਧਿਕਾਰੀ (ਵੀ.ਡੀ.ਓ.) ਸੁਸ਼ੀਲ ਚੰਦਰ ਅਗਨੀਹੋਤਰੀ ਅਤੇ ਪਿੰਡ ਦੇ ਪ੍ਰਧਾਨ ਪ੍ਰਵੀਨ ਮਿਸ਼ਰਾ ਨੇ ਬਿਨੈਕਾਰ ਤੋਂ ਜਨਮ ਸਰਟੀਫਿਕੇਟ ਲਈ 500 ਰੁਪਏ ਦੀ ਰਿਸ਼ਵਤ ਮੰਗੀ ਸੀ। ਜਦੋਂ ਪਵਨ ਨੇ ਇਨਕਾਰ ਕਰ ਦਿੱਤਾ ਤਾਂ ਦੋਹਾਂ ਨੇ ਮਿਲ ਕੇ ਗੜਬੜੀ ਕੀਤੀ।

 

ਸਕਸੈਨਾ ਨੇ ਦੱਸਿਆ ਕਿ ਦੋਵਾਂ ਬੱਚਿਆਂ ਦਾ ਜਨਮ ਸਰਟੀਫਿਕੇਟ ਤਾਂ ਬਣ ਗਿਆ ਪਰ ਸ਼ੁਭ ਦੀ ਜਨਮ ਤਰੀਕ 13 ਜੂਨ 2016 ਦੀ ਥਾਂ 13 ਜੂਨ 1916 ਲਿਖੀ ਗਈ ਸੀ। ਸੰਕੇਤ ਦੀ ਜਨਮ ਤਰੀਕ 6 ਜਨਵਰੀ 2018 ਦੀ ਬਜਾਏ 6 ਜਨਵਰੀ 1918 ਕਰਕੇ ਸਰਟੀਫਿਕੇਟ ਜਾਰੀ ਕਰ ਦਿੱਤੇ ਗਏ।
 

ਵਕੀਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਾ ਹੋਣ ਤੋਂ ਬਾਅਦ ਪੀੜਤ ਪਰਿਵਾਰ ਨੇ ਉਸ ਦੇ ਰਾਹੀਂ ਬਰੇਲੀ ਦੀ ਵਿਸ਼ੇਸ਼ ਅਦਾਲਤ 'ਚ ਅਰਜ਼ੀ ਦਿੱਤੀ ਸੀ। ਖੁਟਾਰ ਖੇਤਰ ਇਸੇ ਅਦਾਲਤ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ। ਵਿਸ਼ੇਸ਼ ਜੱਜ (ਭ੍ਰਿਸ਼ਟਾਚਾਰ ਰੋਕਥਾਮ) ਮੁਹੰਮਦ ਅਹਿਮਦ ਖਾਂ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਦੂਜੇ ਬੀਤੀ 17 ਜਨਵਰੀ ਨੂੰ ਸ਼ਾਹਜਹਾਨਪੁਰ ਦੇ ਖੁਟਾਰ ਥਾਣਾ ਪੁਲਿਸ ਨੂੰ ਮੁਲਜ਼ਮ ਵੀ.ਡੀ.ਓ ਅਤੇ ਪਿੰਡ ਪ੍ਰਧਾਨ ਵਿਰੁੱਧ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gram Vikas Adhikari and Gram Pradhan demand bribe for birth certificate