ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2019 ਲੋਕਸਭਾ ਚੋਣਾਂ 'ਚ ਇਹ 2 ਵੱਡੇ ਚਿਹਰੇ ਰਚ ਸਕਦੇ ਨੇ ਇਤਿਹਾਸ

ਮਾਇਆਵਤੀ ਅਤੇ ਅਖਿਲੇਸ਼ ਯਾਦਵ

2019 ਲੋਕਸਭਾ ਚੋਣਾਂ ਤੋਂ ਪਹਿਲਾ ਉੱਤਰ ਪ੍ਰਦੇਸ ਦੇ ਮਹਾਂ-ਗਠਜੋੜ ਦੀ ਚਰਚਾ ਹਰ ਪਾਸੇ ਹੈ. ਪਰ ਇੱਕ ਗੱਲ ਪੂਰੀ ਤਰ੍ਹਾਂ ਨਾਲ ਸਾਫ ਹੈ ਕਿ ਰਾਸ਼ਟਰੀ ਪੱਧਰ ਤੇ ਮੋਦੀ ਵਿਰੋਧੀ ਪਾਰਟੀਆਂ ਦਾ ਕੋਈ ਬਹੁਤ ਵੱਡਾ ਗਠਜੋੜ ਨਹੀਂ ਹੋਣ ਵਾਲਾ. ਹਰੇਕ ਰਾਜ 'ਚ ਵੱਖਰੀ-ਵੱਖਰੀ ਚਰਚਾ ਹੈ ਭਾਵੇਂ ਪੱਛਮੀ-ਬੰਗਾਲ 'ਚ ਤ੍ਰਿਣਮੂਲ ਕਾਂਗਰਸ ਹੋਵੇ ਜਾਂ ਰਾਜਸਥਾਨ ਦੇ ਵਿੱਚ ਕਾਂਗਰਸ ਹਰੇਕ ਰਾਜ 'ਚ ਉਹੀ ਪਾਰਟੀ ਬੀਜੇਪੀ ਨੂੰ ਟੱਕਰ ਦੇ ਸਕਦੀ ਹੈ ਜਿਹੜੀ ਉਸ ਰਾਜ ਦੇ ਵਿੱਚ ਮਜ਼ਬੂਤ ਹੋਵੇਗੀ. 

 

2019 ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਪਾਰਟੀਆਂ ਦਾ ਵੱਡਾ ਗਠਜੋੜ ਨੂੰ ਦੇਖਣ ਨੂੰ ਮਿਲ ਸਕਦਾ. 

 

ਪਰ ਉੱਤਰ ਪ੍ਰਦੇਸ਼ ਦੀ ਗੱਲ ਥੋੜ੍ਹੀ ਅਲੱਗ ਹੈ ਇੱਥੇ ਬੀਜੇਪੀ ਵਿਰੋਧੀ ਪਾਰਟੀਆਂ ਦਾ ਗਠਜੋੜ ਇਸ ਲਈ ਚੋਣਾਂ ਤੋਂ ਪਹਿਲਾ ਮਜ਼ਬੂਤ ਨਜ਼ਰ ਆ ਰਿਹਾ ਕਿਉਂਕਿ ਇਹ ਪਾਰਟੀਆਂ ਆਪਣੀ-ਆਪਣੀ ਰਾਜਨੀਤੀ ਬਚਾਉਣ ਦੇ ਲਈ ਇਕੱਠੀਆਂਂ ਆ ਰਹੀਆਂ. ਕੁਝ ਸਮਾਂ ਪਹਿਲਾ ਕਿਸੇ ਨੇ ਵੀ ਨਹੀਂ ਸੋਚਿਆ ਹੋਣਾ ਕਿ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਕਦੇ ਇਕੱਠੀਆਂ ਆ ਜਾਣਗੀਆਂ . ਪਰ ਗੋਰਖਪੁਰ ਤੇ ਫੂਲਪੁਰ ਦੀਆਂ ਉਪ-ਚੋਣਾਂ ਦੇ ਨਤੀਜਿਆਂ ਨੇ ਲਗਭਗ ਗਠਜੋੜ ਦੀ ਨੀਂਹ ਰੱਖ ਦਿੱਤੀ. 

 

ਮਾਇਆਵਤੀ ਦੀ ਬਸਪਾ ਨੇ ਸਮਾਜਵਾਦੀਆਂ ਨੂੰ ਸਮਰਥਨ ਦਿੱਤਾ ਅਤੇ ਇਹ ਗਠਜੋੜ ਬੀਜੇਪੀ ਨੂੰ ਉਸਦੇ ਹੀ ਗੜ੍ਹ 'ਚ ਹਰਾਉਣ ਵਿੱਚ ਕਾਮਯਾਬ ਰਿਹਾ. ਫਿਰ ਦੇਵਾਂ ਪਾਰਟੀਆਂ ਨੇ ਸਿੱਧੇ ਜਾਂ ਅਸਿੱਧੇ ਤੌਰ ਤੇ ਰਾਸਟਰੀ ਲੋਕ ਦਲ ਨੂੰ ਕੈਰਾਨਾ ਉਪਚੋਣਾਂ 'ਚ ਸਮਰਥਨ ਦਿੱਤਾ ਅਤੇ ਇਸ ਸੀਟ ਤੋਂ ਮਿਲੀ ਜਿੱਤ ਨੇ ਗਠਜੋੜ ਦੇ ਲੰਬਾ ਚੱਲਣ ਦੀਆਂ ਉਮੀਦਾਂ ਨੂੰ ਹੋਰ ਪੱਕਾ ਕਰ ਦਿੱਤਾ. 

 

ਸਪਾ ਪ੍ਰਧਾਨ ਅਖਿਲੇਸ਼ ਯਾਦਵ ਪਹਿਲਾ ਹੀ ਇਸ਼ਾਰਾ ਕਰ ਚੱਕੇ ਹਨ ਕਿ ਸਮਾਜਵਾਦੀ ਪਾਰਟੀ ਵਿਧਾਨਸਭਾ ਚੋਣਾਂ 'ਚ ਜਿਆਦਾ ਸੀਟਾਂ ਤੋ ਲੜੇਗੀ ਤੇ ਬਸਪਾ ਲੋਕਸਭਾ ਚੋਣਾਂ ਵਿੱਚ. ਨਾਲ ਹੀ ਇਹ ਵੀ ਫੈਸਲਾ ਹੋਇਆ ਕਿ ਇਹ ਦੋਵੇਂ ਪਾਰਟੀਾਂ ਉੱਕ-ਦੂਜੇ ਦੇ ਲੀਡਰਾਂ ਨੂੰ ਆਪਣੀ ਪਾਰਟੀ 'ਚ ਨਹੀਂ ਲੈਣਗੀਆਂ.

 

ਹਾਲਾਂਕਿ ਇਸ ਗਠਜੋੜ ਦੇ ਅੱਗੇ ਵੀ ਕਈ ਰੁਕਾਵਟਾਂ ਹਨ ਜਿਵੇਂ ਸੀਟਾਂ ਦੀ ਵੰਡ, ਇਕੱਠੇ ਚੋਣ ਮੁਹਿੰਮ ਚਲਾਉਣਾ. ਨਾਲ ਹੀ ਆਪਣੇ ਹਿੱਸੇ ਦਾ ਵੋਟਬੈਂਕ ਦੂਜੀ ਪਾਰਟੀ ਵੱਲ ਟਰਾਂਸਫ਼ਰ ਕਰਨਾ. ਪਰ ਇਨ੍ਹਾਂ ਸਾਰਿਆਂ ਰੁਕਾਵਟਾਂ ਦੇ ਬਾਵਜੂਦ 80 ਸੀਟਾਾਂ ਵਾਲੇ ਉੱਤਰ ਪ੍ਰਦੇਸ਼ 'ਚ ਇਨ੍ਹਾਂ ਪਾਰਟੀਆਂ ਦਾ ਗਠਜੋੜ ਹੀ 2019 ਲੋਕਸਭਾ ਚੋਣਾਂ ਦੇ ਨਤੀਜੇ ਪ੍ਰਭਾਵਿਤ ਕਰੇਗਾ.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:grand alliance of uttar pardesh can stop modi and bjp in 2019 polls