ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿੱਕੇ ਦੋਹਤਰੇ ਦੀ ਮੌਤ ਦੀ ਖ਼ਬਰ ਸੁਣ ਕੇ ਨਾਨਾ ਜੋਗਿੰਦਰ ਸਿੰਘ ਵੀ ਚੱਲ ਵਸੇ

ਨਿੱਕੇ ਦੋਹਤਰੇ ਦੀ ਮੌਤ ਦੀ ਖ਼ਬਰ ਸੁਣ ਕੇ ਨਾਨਾ ਜੋਗਿੰਦਰ ਸਿੰਘ ਵੀ ਚੱਲ ਵਸੇ

7 ਮਹੀਨਿਆਂ ਦੇ ਇੱਕ ਬੱਚੇ ਦੇ ਗਲ਼ੇ ਵਿੱਚ ਅੱਜ ਨਿੱਕੀ ਗੇਂਦ ਫਸਣ ਤੋਂ ਬਾਅਦ ਸਾਹ ਘੁਣ ਕਾਰਨ ਉਸ ਦੀ ਮੌਤ ਹੋ ਗਈ। ਇਹ ਦੁਰੰਘਟਨਾ ਪਾਨੀਪਤ ਸ਼ਹਿਰ ਦੀ ਪੁਰੇਵਾਲ ਕਾਲੋਨੀ `ਚ ਵਾਪਰੀ।


ਮ੍ਰਿਤਕ ਦਾ ਨਾਂਅ ਮਾਪਿਆਂ ਨੇ ਬਹੁਤ ਪਿਆਰ ਨਾਲ ਮੋਹਿਤ ਰੱਖਿਆ ਸੀ ਤੇ ਉਹ ਆਪਣੀ ਮਾਂ ਕਵਿਤਾ ਨਾਲ ਆਪਣੇ ਨਾਨੇ ਦੇ ਘਰ `ਚ ਰਹਿ ਰਿਹਾ ਸੀ। ਦੋਹਤਰੇ ਦੀ ਇੰਝ ਬੇਵਕਤ ਮੌਤ ਦੀ ਖ਼ਬਰ ਸੁਣ ਕੇ ਨਾਨੇ ਜੋਗਿੰਦਰ ਸਿੰਘ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।


ਪ੍ਰਾਪਤ ਜਾਣਕਾਰੀ ਅਨੁਸਾਰ ਲੜਕਾ ਚਾਰਦੀਵਾਰੀ ਦੇ ਅੰਦਰ ਹੀ ਖੇਡ ਰਿਹਾ ਸੀ ਕਿ ਉਹ ਗੇਂਦ ਉਸ ਨਾਲ ਟਕਰਾ ਕੇ ਸਿੱਧੀ ਉਸ ਦੇ ਮੂੰਹ ਅੰਦਰ ਚਲੀ ਗਈ। ਉਸ ਦੀ ਮਾਂ ਕਵਿਤਾ ਉਸ ਨੂੰ ਕਈ ਹਸਪਤਾਲਾਂ `ਚ ਲੈ ਕੇ ਗਈ ਪਰ ਡਾਕਟਰ ਉਸ ਦੇ ਗਲ਼ੇ `ਚੋਂ ਗੇਂਦ ਨੂੰ ਬਾਹਰ ਨਹੀਂ ਕੱਢ ਸਕੇ ਤੇ ਇਲਾਜ ਦੌਰਾਨ ਹੀ ਉਸ ਦੀ ਇੱਕ ਪ੍ਰਾਈਵੇਟ ਕਲੀਨਿਕ `ਚ ਮੌਤ ਹੋ ਗਈ। ਘਰ `ਚ ਜਿਵੇਂ ਹੀ ਇਹ ਖ਼ਬਰ ਨਾਨੇ ਨੇ ਸੁਣੀ, ਉਹ ਵੀ ਦਮ ਤੋੜ ਗਏ। ਇਸ ਦੋਹਰੇ ਸਦਮੇ ਕਾਰਨ ਪਰਿਵਾਰ ਨੂੰ ਵੱਡਾ ਝਟਕਾ ਲੱਗਾ ਹੈ ਤੇ ਪੂਰੇ ਇਲਾਕੇ `ਚ ਸੋਗ ਪਾਇਆ ਜਾ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:grand father dies after hearing grand son s death