ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਕਿਹਾ, ਜਦੋਂ ਆਸਾਰਾਮ, ਰਾਮ ਰਹੀਮ ਨਹੀਂ ਬਚੇ ਤਾਂ ਉਹ ਕਿਵੇਂ ਬਚੇਗਾ

ਕ੍ਰਿਕਟਰ ਮੁਹੰਮਦ ਸ਼ਮੀ ’ਤੇ ਘਰੇਲੂ ਹਿੰਸਾ, ਨਾਜਾਇਜ਼ ਸਬੰਧਾਂ ਦਾ ਦੋਸ਼ ਲਗਾਉਣ ਵਾਲੀ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਜਦੋਂ ਆਸਾਰਾਮ ਤੇ ਰਾਮ ਰਹੀਮ ਵਰਗੇ ਲੋਕ ਕਾਨੂੰਨ ਦੀ ਮਾਰ ਤੋਂ ਬਚ ਨਹੀਂ ਸਕੇ ਤਾਂ ਸ਼ਮੀ ਵੀ ਬਚ ਨਹੀਂ ਸਕੇਗਾ ਤੇ ਤੇਜ਼ ਗੇਂਦਬਾਜ਼ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਮਿਲੇਗੀ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਸੋਮਵਾਰ ਨੂੰ ਅਲੀਪੁਰ ਅਦਾਲਤ ਨੇ ਸ਼ਮੀ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰਦਿਆਂ 15 ਦਿਨਾਂ ਦੇ ਅੰਦਰ ਸਮਰਪਣ ਕਰਨ ਲਈ ਕਿਹਾ ਹੈ। ਸ਼ਮੀ ਨੂੰ ਵਾਰੰਟ ਇਸ ਲਈ ਮਿਲਿਆ ਹੈ ਕਿਉਂਕਿ ਉਨ੍ਹਾਂ ਦਾ ਭਰਾ ਸੁਣਵਾਈ ਦੌਰਾਨ ਇਕ ਵਾਰ ਵੀ ਪੇਸ਼ ਨਹੀਂ ਹੋ ਸਕਿਆ। ਸ਼ਮੀ ਇਸ ਸਮੇਂ ਟੀਮ ਦੇ ਨਾਲ ਵਿੰਡੀਜ਼ ਚ ਹੈ ਤੇ ਉਨ੍ਹਾਂ ਨੂੰ ਵਾਪਸੀ ਕਰਦਿਆਂ ਹੀ ਆਤਮ ਸਮਰਪਣ ਕਰਨਾ ਪਵੇਗਾ।

 

ਹਸੀਨ ਜਹਾਂ ਨੇ ਕਿਹਾ, ਜੇ ਆਸਾਰਾਮ ਬਾਪੂ ਅਤੇ ਰਾਮ ਰਹੀਮ ਕਾਨੂੰਨ ਤੋਂ ਬਚ ਨਹੀਂ ਸਕੇ ਤਾਂ ਉਨ੍ਹਾਂ ਦੇ ਸਾਹਮਣੇ ਸ਼ਮੀ ਕੌਣ ਹੈ?

 

ਉਨ੍ਹਾਂ ਕਿਹਾ, ‘ਸ਼ਮੀ ਨੂੰ ਬੀਸੀਸੀਆਈ ਦਾ ਸਮਰਥਨ ਹੈ ਤੇ ਉਸ ਨੂੰ ਕੁਝ ਵੱਡੇ ਕ੍ਰਿਕਟਰਾਂ ਦੀ ਵੀ ਹਮਾਇਤ ਹੈ ਨਹੀਂ ਤਾਂ ਉਹ ਆਪਣੀ ਗਲਤੀ ਨੂੰ ਸੁਧਾਰ ਲੈਂਦਾ ਪਰ ਉਹ ਕੁਝ ਧੱਕੇਸ਼ਾਹੀ ਕਰਨ ਵਾਲਿਆਂ ਕਾਰਨ ਅਜਿਹਾ ਨਹੀਂ ਕਰ ਰਿਹਾ। ਇਹ ਜ਼ਿਆਦਾ ਦੇਰ ਨਹੀਂ ਚੱਲੇਗਾ।'

 

ਹਸੀਨ ਜਹਾਂ ਨੇ ਕਿਹਾ, ‘ਮੈਂ ਪਿਛਲੇ ਡੇਢ ਸਾਲ ਤੋਂ ਲੜਾਈ ਲੜ ਰਹੀ ਹਾਂ। ਮੈਂ ਉਮੀਦ ਗੁਆਉਂਦੀ ਜਾ ਰਹੀ ਸੀ, ਮੈਂ ਆਰਥਿਕ ਤੌਰ ਤੇ ਮਜ਼ਬੂਤ ​​ਨਹੀਂ ਹਾਂ ਤੇ ਨਾ ਹੀ ਮੇਰਾ ਕੋਈ ਹਮਾਇਤੀ ਹੈ। ਮੈਂ ਸਖਤ ਮਿਹਨਤ ਕਰ ਰਹੀ ਹਾਂ ਪਰ ਮੈਨੂੰ ਉਮੀਦ ਨਹੀਂ ਦਿੱਸ ਰਹੀ, ਮੈਂ ਹਾਰ ਮੰਨ ਰਹੀ ਸੀ।'

 

ਉਨ੍ਹਾਂ ਕਿਹਾ, 'ਅਜਿਹਾ ਲੱਗ ਰਿਹਾ ਸੀ ਕਿ ਇਹ ਮਾਮਲਾ ਦਬਾ ਦਿੱਤਾ ਗਿਆ ਪਰ ਅੱਲ੍ਹਾ ਦਾ ਸ਼ੁਕਰ ਹੈ ਕਿ ਸੱਚਾਈ ਦੀ ਜਿੱਤ ਹੋਈ। ਸਾਰੇ ਦੋਸ਼ ਜੋ ਮੈਂ ਸ਼ਮੀ ਉੱਤੇ ਲਗਾਏ ਉਹ ਸੱਚ ਸਾਬਤ ਹੋਏ। ਅਧਿਕਾਰ ਖੇਤਰ ਸਾਰਿਆਂ ਲਈ ਇਕ ਹੈ। ਮੈਂ ਬਹੁਤ ਖੁਸ਼ ਅਤੇ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਨਿਆਂ ਮਿਲਿਆ ਤੇ ਮੇਰਾ ਦਰਦ ਸਮਝਿਆ ਗਿਆ।'

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸ਼ਮੀ ਭਾਰਤੀ ਟੀਮ ਦੇ ਕ੍ਰਿਕਟਰ ਵਜੋਂ ਬਚ ਸਕਦਾ ਹੈ ਤਾਂ ਉਨ੍ਹਾਂ ਕਿਹਾ, ‘ਉਹ ਕਿਹੜੀ ਤਾਕਤ ਦਿਖਾਏਗਾ? ਉਨ੍ਹਾਂ ਨੂੰ ਸਮਰਥਨ ਮਿਲ ਰਿਹਾ ਹੈ ਤੇ ਅੱਗੇ ਵੀ ਮਿਲਦਾ ਜਾਰੀ ਰਹੇਗਾ ਪਰ ਉਹ ਆਪਣੇ ਪਾਪ ਲੁਕਾ ਨਹੀਂ ਸਕਣਗੇ।

 

ਉਨ੍ਹਾਂ ਕਿਹਾ, 'ਅੰਤ ਵਿੱਚ ਸ਼ਮੀ ਨੂੰ ਉਨ੍ਹਾਂ ਦੇ ਕੀਤੇ ਕੰਮਾਂ ਦੀ ਸਜ਼ਾ ਭੁਗਤਣੀ ਪਏਗੀ। ਉਹ ਦੌੜ ਨਹੀਂ ਸਕਦੇ। ਜੇ ਸ਼ਮੀ ਆਪਣੇ ਕੰਮਾਂ ਚ ਸੁਧਾਰ ਨਹੀਂ ਕਰ ਸਕਦਾ ਤਾਂ ਉਨ੍ਹਾਂ ਨੂੰ ਨੁਕਸਾਨ ਸਹਿਣਾ ਪਏਗਾ ਤੇ ਸਜ਼ਾ ਭੁਗਤਣੀ ਪਏਗੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Grateful to judicial system Hasin Jahan after arrest warrant against Mohammed Shami