ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BSNL ਦੇ ਕਰਮਚਾਰੀਆਂ ਲਈ ਤਨਖ਼ਾਹ ਨੂੰ ਲੈ ਕੇ ਵੱਡੀ ਖੁਸ਼ਖ਼ਬਰੀ

ਆਰਥਿਕ ਤੰਗੀ ਨਾਲ ਜੱਦੋਜਹਿਦ ਕਰ ਰਹੀ ਬੀਐਸਐਨਐਲ ਦੇ ਕਰਮਚਾਰੀਆਂ ਲਈ ਖੁਸ਼ਖ਼ਬਰੀ ਹੈ। ਕੰਪਨੀ ਦੇ ਸੀਐਮਡੀ ਅਨੁਪਮ ਸ਼੍ਰੀਵਾਸਤਵ ਨੇ ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਦੱਸਿਆ ਹੈ ਕਿ 15 ਮਾਰਚ ਨੂੰ ਹੀ ਸਾਰੇ 1 ਲੱ 60 ਹਜ਼ਾਰ ਕਰਮਚਾਰੀਆਂ ਨੂੰ ਤਨਖ਼ਾਹ ਦੇ ਦਿੱਤੀ ਜਾਵੇਗੀ।

 

ਅਨੁਪਮ ਸ਼੍ਰੀਵਾਸਤਵ ਨੇ ਸਰਕਾਰ ਦਾ ਧੰਨਵਾਦ ਪ੍ਰਗਟਾਊਂਦਿਆਂ ਕਿਹਾ ਕਿ ਸਰਕਾਰ ਨੇ ਤਨਖ਼ਾਹ ਦੇ ਮੁੱਦੇ ਤੇ ਤੇਜ਼ੀ ਨਾਲ ਮਦਦ ਕੀਤੀ ਹੈ। ਇਹੀ ਨਹੀਂ ਡਿਪਾਰਟਮੈਂਟ ਆਫ਼ ਟੈਲੀਕਾਮ ਨੇ ਵੀ ਵੱਖੋ ਵੱਖ ਮੰਦੀਆਂ ਲਈ ਕੰਪਨੀ ਦੀ ਬਕਾਇਆ ਰਕਮ ਜਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਕੰਪਨੀ ਦੀ ਹਾਲਤ ਚ ਪਹਿਲਾਂ ਦੇ ਮੁਕਾਬਲੇ ਸੁਧਾਰ ਦਿਖਣਾ ਸ਼ੁਰੂ ਹੋ ਜਾਵੇਗਾ।

 

ਅਨੁਪਮ ਸ਼੍ਰੀਵਾਸਤਵ ਨੇ ਇਹ ਵੀ ਕਿਹਾ ਕਿ ਕੰਪਨੀ ਚ ਕੁਝ ਨਕਦੀ ਦੀ ਮੁ਼ਸ਼ਕਲ ਆ ਰਹੀ ਸੀ ਪਰ ਹੁਣ ਹਾਲਾਤ ਬਦਲ ਗਏ ਹਨ ਤੇ ਨਕਦੀ ਦੀਆਂ ਮੁ਼ਸਕਲਾਂ ਦੂਰ ਹੋ ਰਹੀਆਂ ਹਨ। ਉਨ੍ਹਾਂ ਮੁਤਾਬਕ ਕੰਪਨੀ ਦੇ ਐਂਟਰਪ੍ਰਾਈਜ਼ ਬਿਜ਼ਨਸ ਤੋਂ ਵਾਧੂ ਨਕਦੀ ਆਉਣੀ ਸ਼ੁਰੂ ਹੋ ਗਈ ਹੈ ਜਿਸ ਨਾਲ ਆਉਣ ਵਾਲੇ ਦਿਨਾਂ ਚ ਹਾਲਾਤ ਹੋਰ ਚੰਗੇ ਹੋ ਜਾਣਗੇ।

 

ਕੰਪਨੀ ਦੇ ਸੀਐਮਡੀ ਨੇ ਆਪਣੇ ਸਾਰੇ ਮੁਲਾਜ਼ਮਾਂ ਦਾ ਵੀ ਧੰਨਵਾਦ ਦਿੰਦਿਆਂ ਕਿਹਾ ਕਿ ਮੁਸ਼ਕਲ ਸਮੇਂ ਚ ਵੀ ਕਰਮਚਾਰੀਆਂ ਨੇ ਹੌਂਸਲਾ ਨਹੀਂ ਗੁਆਇਆ ਤੇ ਸਿਸਟਮ ਨੂੰ ਪੂਰੀ ਤਰ੍ਹਾਂ ਮਜ਼ਬੂਤੀ ਨਾਲ ਚਲਾਇਆ।

 

ਤਨਖ਼ਾਹ ਦੀਆਂ ਮੁਸ਼ਕਲਾਂ ਸਬੰਧੀ ਸਾਰਿਆਂ ਖ਼ਦਸ਼ਿਆਂ ਨੂੰ ਖ਼ਾਤਮਾ ਕਰਦਿਆਂ ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਤੋਂ ਕਰਮਚਾਰੀਆਂ ਨੂੰ ਸਮੇਂ ਤੇ ਤਨਖ਼ਾਹ ਮਿਲਿਆ ਕਰੇਗੀ।

 

ਕੰਪਨੀ ਵਲੋਂ ਖ਼ਬਰਾਂ ਆ ਰਹੀਆਂ ਹਨ ਕਿ ਹੋਲੀ ਤੋਂ ਪਹਿਲਾਂ ਮੁਲਾਜ਼ਮਾਂ ਦੀ ਬਕਾਇਆ ਫ਼ਰਵਰੀ ਮਹੀਨੇ ਦੀ ਤਨ਼ਖਾਹ ਦੇ ਦਿੱਤੀ ਜਾਵੇਗੀ ਪਰ ਕੰਪਨੀ ਨੇ ਹੁਣ ਉਸਨੂੰ ਹੋਲੀ ਤੋਂ ਲਗਭਗ ਹਫ਼ਤੇ ਪਹਿਲਾਂ ਹੀ ਦੇਣ ਦਾ ਫੈਸਲਾ ਕਰ ਲਿਆ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Great news for salaries for BSNL employees