ਸੁਪਰੀਮ ਕੋਰਟ ਨੇ ਵੀਰਵਾਰ ਨੂੰ `ਨੀਟ` 2019 ਪ੍ਰੀਖਿਆ ਮਾਮਲੇ `ਚ 25 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪ੍ਰੀਖਿਆਰਥੀਆਂ ਨੂੰ ਨੀਟ ਦੀ ਪ੍ਰੀਖਿਆ `ਚ ਹਿੱਸਾ ਲੈਣ ਦੀ ਆਗਿਆ ਦੇ ਦਿੱਤੀ ਹੈ। ਨਾਲ ਹੀ ਸੁਪਰੀਮ ਕੋਰਟ ਨੇ ਇਹ ਸਾਫ਼ ਕੀਤਾ ਹੈ ਕਿ ਇਹ ਦਾਖ਼ਲੇ ਸੁਪਰੀਮ ਕੋਰਟ `ਚ ਸੀ.ਬੀ.ਐਸ.ਈ. ਦੇ ਉਮਰ ਦੀ ਸੀਮਾ ਨਿਰਧਾਰਿਤ ਕਰਨ ਦੇ ਫ਼ੈਸਲੇ ਦੀ ਵੈਧਤਾ `ਤੇ ਹੀ ਨਿਰਭਰ ਕਰਨਗੇ।
ਦੱਸਦੇਈਏ ਕਿ ਨੀਟ ਲਈ ਦਰਖਾਸਤ ਕਰਨ ਦੀ ਆਖਰੀ ਮਿਤੀ 30 ਨਵੰਬਰ ਹੈ। ਜਿਸਨੂੰ ਦੇਖਦਿਆਂ ਸੁਪਰੀਮ ਕੋਰਟ ਨੇ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਦਰਖਾਸਤ ਦੀ ਮਿਤੀ ਇੱਕ ਹਫਤੇ ਹੋਰ ਵਧਾਉਣ ਦਾ ਹੁਕਮ ਦਿੱਤਾ ਹੈ।