ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸਾਨ, ਮਜ਼ਦੂਰ ਤੇ ਹੋਰ ਜੱਥੇਬੰਦੀਆਂ ਵੱਲੋਂ ਭਾਰਤ ’ਚ ਅੱਜ ‘ਮਹਾਂਬੰਦ’

ਕਿਸਾਨ, ਮਜ਼ਦੂਰ ਤੇ ਹੋਰ ਜੱਥੇਬੰਦੀਆਂ ਵੱਲੋਂ ਭਾਰਤ ’ਚ ਅੱਜ ‘ਮਹਾਂਬੰਦ’

ਅੱਜ ਬੁੱਧਵਾਰ 8 ਜਨਵਰੀ ਨੂੰ ਕਿਸਾਨ, ਮਜ਼ਦੂਰ ਤੇ ਹੋਰ ਜੱਥੇਬੰਦੀਆਂ ਵੱਲੋਂ ਹੜਤਾਲ ਕਾਰਨ ਦੇਸ਼ ਭਰ ‘ਚ ਚੱਕਾ ਜਾਮ ਰਹਿ ਸਕਦਾ ਹੈ। ਇਸ ਨੂੰ ‘ਮਹਾਂਬੰਦ’ ਦਾ ਨਾਂਅ ਵੀ ਦਿੱਤਾ ਜਾ ਰਿਹਾ ਹੈ। ਇਹ ਹੜਤਾਲ ਅੱਜ ਸਵੇਰੇ 6 ਵਜੇ ਤੋਂ ਸ਼ੁਰੂ ਹੋ ਗਈ ਹੈ।

 

 

ਇਸ ਹੜਤਾਲ ਨਾਲ ਬੈਂਕਾਂ ’ਚ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਅੱਜ ਹੀ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ। ਕਿਸਾਨ ਜੱਥੇਬੰਦੀਆਂ ਦੇ ਐਲਾਨ ਮੁਤਾਬਕ ਅੱਜ ਕਿਸਾਨ ਸ਼ਹਿਰਾਂ ’ਚ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਨਹੀਂ ਕਰਨਗੇ।

 

 

ਦਰਅਸਲ, ਕੇਂਦਰ ਦੀ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੇ ਵਿਰੋਧ ’ਚ 10 ਕੇਂਦਰੀ ਟਰੇਡ ਯੂਨੀਅਨਾਂ ਨੇ ਹੜਤਾਲ ਦਾ ਐਲਾਨ ਕੀਤਾ ਹੈ।

 

 

ਜਿਸ ਬੈਂਕ ਬ੍ਰਾਂਚ ਦੇ ਮੁਲਾਜ਼ਮ ਹੜਤਾਲ ਦੀ ਹਮਾਇਤ ਕਰਨਗੇ, ਉੱਥੇ ਕੰਮਕਾਜ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਏਟੀਐੱਮ ’ਚ ਵੀ ਪੈਸਿਆਂ ਦੀ ਕਿੱਲਤ ਹੋ ਸਕਦੀ ਹੈ। ਭਾਵੇਂ ਬੀਤੇ ਦਿਨੀਂ ਸਟੇਟ ਬੈਂਕ ਆੱਫ਼ ਇੰਡੀਆ ਵੱਲੋਂ ਕਿਹਾ ਗਿਆ ਕਿ ਹੜਤਾਲ ’ਚ ਭਾਗ ਲੈਣ ਵਾਲੀਆਂ ਯੂਨੀਅਨਾਂ ’ਚ ਸਾਡੇ ਬੈਂਕ ਮੁਲਾਜ਼ਮਾਂ ਦੀ ਮੈਂਬਰਸ਼ਿਪ ਬਹੁਤ ਘੱਟ ਹੈ। ਇੰਝ ਬੈਂਕ ਦੇ ਕੰਮਕਾਜ ਉੱਤੇ ਹੜਤਾਲ ਦਾ ਅਸਰ ਘੱਟ ਤੋਂ ਘੱਟ ਹੋਵੇਗਾ।

 

 

ਉੱਧਰ ਬੈਂਕ ਆੱਫ਼ ਬੜੌਦਾ ਨੂੰ ਡਰ ਹੈ ਕਿ ਹੜਤਾਲ ਦਾ ਅਸਰ ਉਸ ਦੇ ਕੰਮਕਾਜ ਉੱਤੇ ਪਵੇਗਾ। ਬੈਂਕ ਨੇ ਕਿਹਾ ਕਿ ਉਹ ਆਪਣੀ ਬ੍ਰਾਂਚ ਨੂੰ ਸਹੀ ਤਰੀਕੇ ਚੱਲਦਾ ਰੱਖਣ ਲਈ ਲੋੜੀਂਦੇ ਉਪਾਅ ਯਕੀਨੀ ਬਣਾ ਰਿਹਾ ਹੈ। ਕੇਨਰਾ ਬੈਂਕ ਦਾ ਕੰਮ ਵੀ ਇਸ ਹੜਤਾਲ ਕਾਰਨ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।

 

 

ਸਰਕਾਰੀ ਖੇਤਰ ਦਾ ਸਿੰਡੀਕੇਟ ਬੈਂਕ ਵੀ ਪ੍ਰਸਤਾਵਿਤ ਹੜਤਾਲ ਕਾਰਨ ਆਪਣਾ ਕੰਮ ਚੱਲਦਾ ਰੱਖਣ ਲਈ ਲੋੜੀਂਦੇ ਕਦਮ ਚੁੱਕ ਰਿਹਾ ਹੈ।

 

 

ਦੇਸ਼ ਪੱਧਰੀ ਹੜਤਾਲ ’ਚ ਆਲ ਇੰਡੀਆ ਬੈਂਕ ਮੁਲਾਜ਼ਮ ਐਸੋਸੀਏਸ਼ਨ, ਆਲ ਇੰਡੀਆ ਬੈਂਕ ਆਫ਼ੀਸਰਜ਼ ਐਸੋਸੀਏਸ਼ਨ, ਬੈਂਕ ਇੰਪਲਾਈਜ਼ ਫ਼ੈਡਰੇਸ਼ਨ ਆੱਫ਼ ਇੰਡੀਆ, ਇੰਡੀਅਨ ਨੈਸ਼ਨਲ ਬੈਂਕ ਇੰਪਲਾਈਜ਼ ਫ਼ੈਡਰੇਸ਼ਨ ਭਾਰਤੀ ਰਾਸ਼ਟਰੀ ਬੈਂਕ ਅਧਿਕਾਰੀ ਕਾਂਗਰਸ ਤੇ ਬੈਂਕ ਕਰਮਚਾਰੀ ਸੈਨਾ ਮਹਾਂਸੰਘ ਜਿਹੀਆਂ ਬੈਂਕ ਯੂਨੀਅਨਾਂ ਸ਼ਾਮਲ ਹੋਣਗੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Great Strike of Farmers Workers and other Unions in India today