ਵੀਰਵਾਰ ਨੂੰ ਗ੍ਰੇਟਰ ਨੋਇਡਾ ਦੇ ਬਾਦਲਪੁਰ ਇਲਾਕੇ ਵਿੱਚ ਇਕ ਕਾਰੋਬਾਰੀ ਨੇ ਆਪਣੇ ਦੋ ਸਾਥੀਆਂ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ, ਥਾਣਾ ਬਾਦਲਪੁਰ ਇਲਾਕੇ ਵਿੱਚ ਯੂਪੀ ਟੈਲੀਲਿੰਕਸ ਲਿਮਟਿਡ ਦੇ ਨਾਮ ਹੇਠ ਕੇਬਲ ਬਣਾਉਣ ਵਾਲੀ ਕੰਪਨੀ ਹੈ। ਵੀਰਵਾਰ ਨੂੰ ਇੱਕ ਬੋਰਡ ਦੀ ਬੈਠਕ ਦੌਰਾਨ ਕੰਪਨੀ ਦੇ ਤਿੰਨ ਭਾਈਵਾਲਾਂ ਵਿਚਾਲੇ ਲੜਾਈ ਦੌਰਾਨ ਕੰਪਨੀ ਦੇ ਇਕ ਡਾਇਰੈਕਟਰ ਪ੍ਰਦੀਪ ਅਗਰਵਾਲ ਨੇ ਦੋ ਹੋਰ ਡਾਇਰੈਕਟਰਾਂ ਨਰੇਸ਼ ਗੁਪਤਾ ਅਤੇ ਰਾਜੇਸ਼ ਜੈਨ ਨੂੰ ਗੋਲੀ ਮਾਰ ਦਿੱਤੀ ਅਤੇ ਬਾਅਦ ਵਿੱਚ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ।
ਇਸ ਘਟਨਾ ਵਿਚ ਪ੍ਰਦੀਪ ਅਗਰਵਾਲ ਅਤੇ ਨਰੇਸ਼ ਗੁਪਤਾ ਦੀ ਮੌਤ ਹੋ ਗਈ ਹੈ, ਜਦੋਂਕਿ ਰਾਜੇਸ਼ ਜੈਨ ਜੋ ਕਿ ਹਸਪਤਾਲ ਵਿੱਚ ਭਰਤੀ ਹੈ, ਦੀ ਹਾਲਤ ਗੰਭੀਰ ਬਣੀ ਹੋਈ ਹੈ। ਰਾਕੇਸ਼ ਆਨੰਦ ਹਸਪਤਾਲ ਵਿੱਚ ਦਾਖ਼ਲ ਹੈ। ਪੁਲਿਸ ਫੋਰਸ ਮੌਕੇ 'ਤੇ ਮੌਜੂਦ ਹੈ।
ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਤਿੰਨ ਡਾਇਰੈਕਟਰਾਂ ਵਿਚਾਲੇ ਬਿਜ਼ਨਸ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।