ਗੇਟਰ ਨੋਇਡਾ ਚ ਯਮੁਨਾ ਐਕਸਪ੍ਰੈਸ–ਵੇ ’ਤੇ ਸ਼ੁੱਕਰਵਾਰ ਤੜਕੇ 5 ਵਜੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਆਗਰਾ ਵੱਲ ਜਾ ਰਹੀ ਡਬਲ ਡੈਕਰ ਬੱਸ ਇਕ ਖੜ੍ਹੇ ਟਰੱਕ ਚ ਜਾ ਵਜੀ ਜਿਸ ਕਾਰਨ ਘੱਟੋ ਘੱਟ 8 ਲੋਕਾਂ ਦੀ ਮੌਤ ਹੋ ਗਈ ਜਦਕਿ 30 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ।
ਦਸਿਆ ਜਾ ਰਿਹਾ ਹੈ ਕਿ ਪਿੰਡ ਕਰੋਲੀ ਕੋਲ ਇਹ ਹਾਦਸਾ ਵਾਪਰਿਆ ਹੈ। ਰਬੂਪੁਰਾ ਥਾਣਾ ਦੀ ਪੁਲਿਸ ਨੇ ਮੌਕੇ ਤੇ ਪੁੱਜ ਕੇ ਜ਼ਖਮੀਆਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।
Visuals: 8 dead and 30 injured after a bus rammed into a truck on Yamuna Expressway in Greater Noida. pic.twitter.com/sTxNeNhowI
— ANI UP (@ANINewsUP) March 29, 2019
..