ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਦੇ ਚਿਹਰੇ ’ਤੇ ਹਰੀ ਰੌਸ਼ਨੀ ਮੋਬਾਇਲ ਦੀ, ਲੇਜ਼ਰ–ਗੰਨ ਦੀ ਨਹੀਂ: ਕੇਂਦਰ

ਰਾਹੁਲ ਗਾਂਧੀ ਦੇ ਚਿਹਰੇ ’ਤੇ ਹਰੀ ਰੌਸ਼ਨੀ ਮੋਬਾਇਲ ਦੀ, ਲੇਜ਼ਰ–ਗੰਨ ਦੀ ਨਹੀਂ: ਕੇਂਦਰ

ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਸਪੱਸ਼ਟੀਕਰਨ ਦਿੱਤਾ ਹੈ ਕਿ ਅਮੇਠੀ (ਉੱਤਰ ਪ੍ਰਦੇਸ਼) ’ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਚਿਹਰੇ, ਖ਼ਾਸ ਕਰ ਕੇ ਸਿਰ ਉੱਤੇ ਸੱਤ ਵਾਰ ਵਿਖਾਈ ਦੇਣ ਵਾਲੀ ਹਰੀ ਰੌਸ਼ਨੀ ਕਿਸੇ ਸਨਾਇਪਰ ਦੀ ਰਾਇਫ਼ਲ ਦੀ ਨਹੀਂ, ਸਗੋਂ ਕਿਸੇ ਮੋਬਾਇਲ ਫ਼ੋਨ ਦੀ ਹੈ। ਚੇਤੇ ਰਹੇ ਕਿ ਕਾਂਗਰਸ ਨੇ ਪਹਿਲਾਂ ਸ਼ਿਕਾਇਤ ਕੀਤੀ ਸੀ ਕਿ ਅੱਜ ਪਾਰਟੀ ਪ੍ਰਧਾਨ ਦੀ ਸੁਰੱਖਿਆ ਦਾ ਘੇਰਾ ਤੋੜਿਆ ਗਿਆ ਹੈ।

 

 

ਬੁੱਧਵਾਰ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖੀ ਚਿੱਠੀ ਵਿੱਚ ਸੀਨੀਅਰ ਕਾਂਗਰਸੀ ਆਗੂਆਂ ਅਹਿਮਦ ਪਟੇਲ, ਜੈਰਾਮ ਰਮੇਸ਼ ਤੇ ਰਣਦੀਪ ਸਿੰਘ ਸੁਰਜੇਵਾਲਾ ਨੇ ਰਾਹੁਲ ਗਾਂਧੀ ਦੇ ਜੀਵਨ ਲਈ ਖ਼ਤਰਾ ਦੱਸਦਿਆਂ ਇਸ ਨੂੰ ਬਹੁਤ ਚਿੰਤਾਜਨਕ ਕਰਾਰ ਦਿੱਤਾ ਸੀ। ਕਾਂਗਰਸ ਪਾਰਟੀ ਨੇ ਆਪਣੀ ਅਰਜ਼ੀ ਦੇ ਨਾਲ ਉਸ ਵਿਡੀਓ ਦੀ ਕਲਿਪਿੰਗ ਵੀ ਭੇਜੀ ਸੀ, ਜਿਸ ਵਿੱਚ ਲੇਜ਼ਰ ਵਰਗੀ ਹਰੀ ਲਾਈਟ ਰੁਕ–ਰੁਕ ਕੇ ਸੱਤ ਵਾਰ ਉਨ੍ਹਾਂ ਦੇ ਸਿਰ ਨੂੰ ਨਿਸ਼ਾਨਾ ਬਣਾਉਂਦੀ ਵਿਖਾਈ ਦਿੰਦੀ ਹੈ। ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਜੇ ਰਾਹੁਲ ਗਾਂਧੀ ਨੂੰ ਅਜਿਹਾ ਕੋਈ ਖ਼ਤਰਾ ਹੈ, ਤਾਂ ਤੁਰੰਤ ਇਸ ਪਾਸੇ ਧਿਆਨ ਦਿੱਤਾ ਜਾਵੇ।

 

 

ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸੀ ਆਗੂਆਂ ਵੱਲੋਂ ਭੇਜੀ ਚਿੱਠੀ ਦੀ ਕਾਪੀ ਨਹੀਂ ਮਿਲੀ ਪਰ ਉਨ੍ਹਾਂ ਫਿਰ ਵੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (SPG) ਦੇ ਕਮਾਂਡੋਜ਼ ਨੂੰ ਇਸ ਗੱਲ ਦਾ ਖ਼ਾਸ ਖਿ਼ਆਲ ਰੱਖਣ ਲਈ ਆਖ ਦਿੱਤਾ ਹੈ। ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀਆਂ ਤੇ ਉਨ੍ਹਾਂ ਦੇ ਸਕੇ ਰਿਸ਼ਤੇਦਾਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ SPG ਦੀ ਹੀ ਹੁੰਦੀ ਹੈ।

 

 

ਗ੍ਰਹਿ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਚਿਹਰੇ ਉੱਤੇ ਵਾਰ–ਵਾਰ ਵਿਖਾਈ ਦੇਣ ਵਾਲੀ ਹਰੀ ਲਾਈਟ ਕਾਂਗਰਸ ਪਾਰਟੀ ਦੇ ਆਪਣੇ ਫ਼ੋਟੋਗ੍ਰਾਫ਼ਰ ਦੇ ਮੋਬਾਇਲ ਫ਼ੋਨ ਦੀ ਹੈ। ਉਹ ਬਹੁਤ ਨੇੜਿਓਂ ਉਨ੍ਹਾਂ ਦੀ ਵਿਡੀਓ ਕਲਿੱਪਿੰਗ ਬਣਾ ਰਿਹਾ ਸੀ। ਮੰਤਰੀ ਨੇ ਇਹ ਪ੍ਰਗਟਾਵਾ SPG ਮੁਖੀ ਤੋਂ ਪ੍ਰਾਪਤ ਹੋਈ ਰਿਪੋਰਟ ਦੇ ਆਧਾਰ ਉੱਤੇ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Green light on Rahul Gandhi is of Mobile not laser gun Centre