ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਨੰਤਨਾਗ DC ਦਫ਼ਤਰ ਲਾਗੇ ਗ੍ਰੇਨੇਡ ਹਮਲਾ, 10 ਜ਼ਖ਼ਮੀ

ਅਨੰਤਨਾਗ DC ਦਫ਼ਤਰ ਲਾਗੇ ਗ੍ਰੇਨੇਡ ਹਮਲਾ, 8 ਜ਼ਖ਼ਮੀ

ਜੰਮੂ–ਕਸ਼ਮੀਰ ਦੇ ਅਨੰਤਨਾਗ ’ਚ ਡਿਪਟੀ ਕਮਿਸ਼ਨਰ (DC) ਦਫ਼ਤਰ ਦੇ ਬਾਹਰ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਹੈ। ਸੁਰੱਖਿਆ ਬਲਾਂ ਨੇ ਚਾਰੇ ਪਾਸਿਓਂ ਘੇਰਾ ਪਾ ਲਿਆ ਹੈ। ਇਹ ਗ੍ਰੇਨੇਡ ਭੀੜ ’ਤੇ ਸੁੱਟਿਆ ਗਿਆ ਸੀ। ਇਹ ਖ਼ਬਰ ਲਿਖੇ ਜਾਣ ਤੱਕ 10 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸੀ; ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ।

 

 

ਪੀਟੀਆਈ ਮੁਤਾਬਕ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀ ਇੱਕ ਗਸ਼ਤੀ ਟੁਕੜੀ ਉੱਤੇ ਹੱਥਗੋਲਾ ਸੁੱਟਿਆ ਸੀ। ਇਹ ਜਗ੍ਹਾ ਸ੍ਰੀਨਗਰ ਤੋਂ 55 ਕਿਲੋਮੀਟਰ ਦੂਰ ਹੈ ਤੇ ਇਹ ਘਟਨਾ ਸਵੇਰੇ 11 ਵਜੇ ਵਾਪਰੀ ਹੈ।

 

 

ਚਸ਼ਮਦੀਦ ਗਵਾਹਾਂ ਮੁਤਾਬਕ ਅੱਤਵਾਦੀਆਂ ਨੇ ਜਿਹੜੀ ਟੋਲੀ ਨੂੰ ਨਿਸ਼ਾਨਾ ਵਿੰਨ੍ਹ ਕੇ ਹਥਗੋਲਾ ਸੁੱਟਿਆ ਸੀ, ਉਹ ਉਨ੍ਹਾਂ ਤੋਂ ਥੋੜ੍ਹਾ ਦੂਰ ਡਿੱਗਾ ਤੇ ਸੜਕ ਉੱਤੇ ਡਿੱਗਦੇ ਸਾਰ ਫਟ ਗਿਆ। ਉਸ ਹਥਗੋਲੇ ਦੇ ਛੱਰਿਆਂ ਨੇ ਅੱਠ ਜਣਿਆਂ ਨੂੰ ਜ਼ਖ਼ਮੀ ਕਰ ਦਿੱਤਾ।

 

 

ਇਸ ਹਮਲੇ ਤੋਂ ਬਾਅਦ ਅਨੰਤਨਾਗ ਸ਼ਹਿਰ ’ਚ ਹੀ ਨਹੀਂ, ਸਗੋਂ ਸਮੁੱਚੇ ਜੰਮੂ–ਕਸ਼ਮੀਰ ਵਿੱਚ ਹੀ ਦਹਿਸ਼ਤ ਫੈਲ ਗਈ ਹੈ। ਹਾਲੇ ਤੱਕ ਕਿਸੇ ਵੀ ਜੱਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

 

 

ਬੀਤੀ 28 ਸਤੰਬਰ ਨੂੰ ਵੀ ਦਹਿਸ਼ਤਗਰਦਾਂ ਨੇ ਸ੍ਰੀਨਗਰ ’ਚ ਸੀਆਰਪੀਐੱਫ਼ ਦੇ ਜਵਾਨਾਂ ਉੱਤੇ ਇੱਕ ਗ੍ਰੇਨੇਡ ਸੁੱਟਿਆ ਸੀ; ਪਰ ਉਹ ਵੀ ਨਿਸ਼ਾਨੇ ਤੋਂ ਖੁੰਝ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Grenade attack near Anantnag DC office 8 injured