ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ 'ਚ ਗ੍ਰੇਨੇਡ ਹਮਲਾ, 2 ਜਵਾਨ ਜ਼ਖਮੀ

ਜੰਮੂ ਕਸ਼ਮੀਰ 'ਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੇ ਜਵਾਨਾਂ ਉੱਤੇ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ। ਇਹ ਘਟਨਾ ਸ੍ਰੀਨਗਰ ਦੇ ਲਾਲ ਚੌਕ 'ਤੇ ਪ੍ਰਤਾਪ ਪਾਰਕ 'ਚ ਵਾਪਰੀ। ਇਸ ਘਟਨਾ ਪਿੱਛੇ ਕਿਸ ਦਾ ਹੱਥ ਹੈ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ। ਇਸ ਹਮਲੇ 'ਚ ਦੋ ਨਾਗਰਿਕ ਅਤੇ ਦੋ ਸੁਰੱਖਿਆ ਬਲ ਦੇ ਜਵਾਨ ਜ਼ਖਮੀ ਹੋਏ ਹਨ।
 

ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਦੀ ਤਲਾਸ਼ 'ਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ।
 

 

ਜ਼ਿਕਰਯੋਗ ਹੈ ਕਿ ਘਾਟੀ ਦਾ ਮਾਹੌਲ ਖਰਾਬ ਕਰਨ ਲਈ ਅੱਤਵਾਦੀ ਲਗਾਤਾਰ ਨਾਪਾਕ ਹਰਕਤਾਂ ਕਰਨ ਦੀ ਕੋਸ਼ਿਸ਼ 'ਚ ਹਨ। ਉੱਥੇ ਹੀ ਸੁਰੱਖਿਆ ਬਲਾਂ ਦੀ ਮੁਸਤੈਦੀ ਕਾਰਨ ਅੱਤਵਾਦੀ ਅਤੇ ਉਨ੍ਹਾਂ ਨੇ ਮੁਖੀ ਬੌਖਲਾਏ ਹੋਏ ਹਨ। ਸਥਾਨਕ ਲੋਕਾਂ 'ਚ ਦਹਿਸ਼ਤ ਫੈਲਾਉਣ ਲਈ ਅੱਤਵਾਦੀ ਗ੍ਰੇਨੇਡ ਹਮਲੇ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ 'ਚ ਜੁਟੇ ਹਨ।
 

ਜ਼ਿਕਰਯੋਗ ਹੈ ਕਿ ਬੀਤੀ 24 ਜਨਵਰੀ ਨੂੰ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਸ੍ਰੀਨਗਰ 'ਚ ਪੁਰਾਣੇ ਸ਼ਹਿਰ ਦੇ ਨੂਰਬਾਗ ਇਲਾਕੇ 'ਚ ਪੁਲਿਸ ਚੌਕੀ 'ਤੇ ਗ੍ਰੇਨੇਡ ਹਮਲਾ ਕੀਤਾ ਸੀ। ਇਸ ਹਮਲੇ 'ਚ ਇੱਕ ਸੀਆਰਪੀਐਫ ਜਵਾਬ ਜ਼ਖਮੀ ਹੋਇਆ ਸੀ। ਉੱਥੇ ਹੀ ਬੀਤੀ 8 ਜਨਵਰੀ ਨੂੰ ਹਬਾਕ ਚੌਕ 'ਤੇ ਅੱਤਵਾਦੀਆਂ ਨੇ ਸੀਆਰਪੀਐਫ ਦੀ ਇਕ ਚੌਕੀ 'ਤੇ ਗ੍ਰੇਨੇਡ ਹਮਲਾ ਕੀਤਾ ਸੀ। ਇਸ ਹਮਲੇ 'ਚ ਦੋ ਸਥਾਨਕ ਨਾਗਰਿਕ ਜ਼ਖਮੀ ਹੋਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Grenade attack on CRPF personnel at Pratap Park Lal Chowk in Srinagar Jammu and Kashmir