ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਾਤ `ਚ ਲਾੜੇ ਬਾਦਲ ਦੇ ਮਾਰੀ ਗੋਲੀ, ਫਿਰ ਵੀ ਰਚਾਇਆ ਵਿਆਹ

ਬਰਾਤ `ਚ ਲਾੜੇ ਬਾਦਲ ਦੇ ਮਾਰੀ ਗੋਲੀ, ਫਿਰ ਵੀ ਰਚਾਇਆ ਵਿਆਹ

ਦੱਖਣੀ ਦਿੱਲੀ ਦੇ ਮਦਨਗੀਰ ਇਲਾਕੇ `ਚ 25 ਸਾਲਾ ਲਾੜਾ ਬਾਦਲ ਜਦੋਂ ਆਪਣੀ ਬਰਾਤ ਲੈ ਕੇ ਜਾ ਰਿਹਾ ਸੀ, ਤਦ ਦੋ ਅਣਪਛਾਤੇ ਹਮਲਾਵਰਾਂ ਨੇ ਅਚਾਨਕ ਉਸ `ਤੇ ਹਮਲਾ ਕਰ ਕੇ ਉਸ ਨੂੰ ਗੋਲੀ ਮਾਰ ਦਿੱਤੀ।


ਗੋਲੀ ਬਾਦਲ ਦੇ ਸੱਜੇ ਮੋਢੇ ਦੀਆਂ ਹੱਡੀਆਂ `ਚ ਫਸ ਗਈ। ਉਸ ਨੇ ਲਾਗਲੇ ਹਸਪਤਾਲ `ਚ ਤਿੰਨ ਘੰਟਿਆਂ ਤੱਕ ਇਲਾਜ ਕਰਵਾਇਆ ਤੇ ਫਿਰ ਉੱਥੋਂ ਵਿਹਲਾ ਹੋਣ ਪਿੱਛੋਂ ਪੰਡਾਲ `ਚ ਆ ਕੇ ਵਿਆਹ ਦੀਆਂ ਸਾਰੀਆਂ ਰਸਮਾਂ ਮੁਕੰਮਲ ਕਰਵਾਈਆਂ। ਵਿਆਹ ਦੌਰਾਨ ਗੋਲੀ ਉਸ ਦੇ ਮੋਢੇ ਦੀਆਂ ਹੱਡੀਆਂ `ਚ ਹੀ ਫਸੀ ਹੋਈ ਸੀ, ਡਾਕਟਰ ਉਸ ਨੂੰ ਕੱਢ ਨਹੀਂ ਸਕੇ ਸਨ।


ਪੁਲਿਸ ਦੇ ਡਿਪਟੀ ਕਮਿਸ਼ਨਰ (ਦੱਖਣੀ) ਵਿਜੇ ਕੁਮਾਰ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਬਾਦਲ ਨੂੰ ਹਸਪਤਾਲ `ਚ ਦੋਬਾਰਾ ਦਾਖ਼ਲ ਹੋਣਾ ਪਿਆ। ਡਾਕਟਰ ਹੁਣ ਵੱਡਾ ਆਪਰੇਸ਼ਨ ਕਰ ਕੇ ਉਸ ਦੀ ਗੋਲੀ ਕੱਢਣਗੇ।


ਇਹ ਘਟਨਾ ਸੋਮਵਾਰ ਰਾਤੀਂ 10 ਵਜੇ ਵਾਪਰੀ, ਜਦੋਂ ਬਾਦਲ ਦੀ ਬਰਾਤ ਨਿਰਧਾਰਤ ਸਥਾਨ ਤੋਂ ਸਿਰਫ਼ 400 ਮੀਟਰ ਦੂਰ ਸੀ। ਉਹ ਖਾਨਪੁਰ ਸਥਿਤ ਆਪਣੇ ਘਰ ਤੋਂ ਵਿਆਹ ਲਈ ਚੱਲੇ ਸਨ। ਬਾਦਲ ਇੱਕ ਕਾਰ `ਚ ਬੈਠਾ ਸੀ, ਜਦੋਂ ਉਸ ਦੇ ਪਰਿਵਾਰਕ ਮੈਂਬਰ ਤੇ ਮਹਿਮਾਨ ਸੜਕ `ਤੇ ਡੀਜੇ ਮਿਊਜਿ਼ਕ `ਤੇ ਨੱਚ ਰਹੇ ਸਨ।


ਬਾਦਲ ਨੇ ਪੁਲਿਸ ਨੂੰ ਦੱਸਿਆ ਕਿ ਬਰਾਤ ਹੌਲੀ-ਹੌਲੀ ਅੱਗੇ ਵਧ ਰਹੀ ਸੀ ਕਿ ਦੋ ਜਣੇ ਅਚਾਨਕ ਪਤਾ ਨਹੀਂ ਕਿੱਥੋਂ ਪ੍ਰਗਟ ਹੋਏ ਤੇ ਉਨ੍ਹਾਂ ਉਸ ਦੇ ਸੱਜੇ ਮੋਢੇ `ਚ ਗੋਲੀ ਮਾਰੀ।


ਪਹਿਲਾਂ ਤਾਂ ਉਸ ਨੂੰ ਸਮਝ ਨਹੀਂ ਆਈ ਕਿ ਕੀ ਵਾਪਰਿਆ ਹੈ। ਜਦੋਂ ਉਸ ਨੂੰ ਜਲਣ ਮਹਿਸੂਸ ਹੋਈ ਤੇ ਮੋਢੇ `ਚੋਂ ਖ਼ੂਨ ਵਗਣ ਲੱਗ ਪਿਆ, ਤਾਂ ਉਹ ਕਾਰ `ਚੋਂ ਬਾਹਰ ਆ ਗਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਦੱਸਿਆ। ਤਦ ਤੱਕ ਹਮਲਾਵਰ ਫ਼ਰਾਰ ਹੋ ਚੁੱਕੇ ਸਨ।


ਬਾਦਲ ਨੂੰ ਲਾਗਲੇ ਹਸਪਤਾਲ ਲਿਜਾਂਦਾ ਗਿਆ; ਉੱਥੇ ਉਸ ਦਾ ਤਿੰਨ ਘੰਟੇ ਇਲਾਜ ਚੱਲਿਆ।


ਕਾਤਲਾਨਾ ਹਮਲੇ ਦੀ ਕੋਸਿ਼ਸ਼ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਹਮਲਾਵਰ ਹੀਰੋ ਮੋਟਰਸਾਇਕਲ `ਤੇ ਆਏ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Groom Badal shot but he got married