ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਰਾਤ 'ਚ ਡੀਜੇ ਦੀ ਉੱਚੀ ਆਵਾਜ਼ ਕਾਰਨ ਲਾੜੇ ਦੀ ਮੌਤ

ਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲ੍ਹੇ 'ਚ ਬਾਰਾਤ ਦੌਰਾਨ ਵੱਜ ਰਹੇ ਤੇਜ਼ ਡੀਜੇ ਦੀ ਆਵਾਜ਼ ਕਾਰਨ ਲਾੜੇ ਦੀ ਮੌਤ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ 25 ਸਾਲਾ ਲਾੜਾ ਡੀਜੇ ਦੀ ਆਵਾਜ਼ ਕਾਰਨ ਬੇਚੈਨੀ ਮਹਿਸੂਸ ਕਰਨ ਲੱਗਿਆ ਅਤੇ ਵਿਆਹ ਦੇ ਕੁਝ ਘੰਟੇ ਬਾਅਦ ਉਸ ਦੀ ਮੌਤ ਹੋ ਗਈ।

 


 

ਇਹ ਘਟਨਾ ਹੈਦਰਾਬਾਦ ਤੋਂ ਲਗਭਗ 200 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਬੋਧਨ ਸ਼ਹਿਰ ਦੀ ਹੈ। ਲਾੜਾ ਐਮ. ਗਣੇਸ਼ ਬਾਰਾਤ ਲੈ ਕੇ ਪਹੁੰਚਿਆ ਸੀ। ਵਿਆਹ ਦੀਆਂ ਰਸਮਾਂ ਦਿਨ 'ਚ ਹੀ ਪੂਰੀਆਂ ਹੋ ਗਈਆਂ ਸਨ। ਗਣੇਸ਼ ਦੇ ਪਰਿਵਾਰ ਮੁਤਾਬਿਕ ਬਾਰਾਤ ਰਾਤ ਨੂੰ ਰੁਕੀ ਹੋਈ ਸੀ ਅਤੇ ਇਸ ਦੌਰਾਨ ਬਾਰਾਤੀ ਡੀਜੇ 'ਤੇ ਨੱਚ-ਟੱਪ ਰਹੇ ਸਨ। 
 

ਦੱਸਿਆ ਜਾ ਰਿਹਾ ਹੈ ਕਿ ਡੀਜੀ ਦੇ ਸ਼ੋਰ ਕਾਰਨ ਲਾੜਾ ਗਣੇਸ਼ ਬੇਚੈਨੀ ਮਹਿਸੂਸ ਕਰਨ ਲੱਗਿਆ। ਉਸ ਦੇ ਬੇਹੋਸ਼ ਹੋਣ 'ਤੇ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ 'ਚ ਉਸ ਦੀ ਮੌਤ ਹੋ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਮੌਤ ਦਿਲ ਦੇ ਦੌਰੇ ਕਾਰਨ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:groom dies by heart attack due to the loud DJ music during the barat procession in Bodhan Telangana