ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਫਬਾਰੀ ਕਾਰਨ ਬੰਦ ਸੀ ਰਸਤਾ, ਚਾਰ KM ਤੁਰ ਕੇ ਲਾੜੀ ਦੇ ਘਰ ਪੁੱਜਾ ਲਾੜਾ

ਉਤਰਾਖੰਡ ਵਿੱਚ ਇਨ੍ਹੀਂ ਦਿਨੀਂ ਭਾਰੀ ਬਰਫਬਾਰੀ ਹੋ ਰਹੀ ਹੈ। ਇਹ ਸੈਲਾਨੀਆਂ ਲਈ ਚੰਗੀ ਖ਼ਬਰ ਹੋ ਸਕਦੀ ਹੈ, ਪਰ ਉੱਥੋਂ ਦੇ ਲੋਕਾਂ ਨੂੰ ਇਸ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚਮੋਲੀ ਜ਼ਿਲ੍ਹੇ ਵਿੱਚ ਇਕ ਲਾੜੇ ਨੂੰ ਵੀ ਇਸ ਦਾ ਸ਼ਿਕਾਰ ਹੋਣਾ ਪਿਆ। 

 

ਦਰਅਸਲ, ਜਦੋਂ ਬਰਾਤ ਨਿਕਲੀ ਤਾਂ ਬਰਫ ਪੈ ਰਹੀ ਸੀ ਜਿਸ ਕਾਰਨ ਸੜਕ ਬੰਦ ਹੋ ਗਈ ਸੀ ਅਤੇ ਕਾਰ ਰਾਹੀਂ ਜਾਣਾ ਵੀ ਅਸੰਭਵ ਸੀ। ਅਜਿਹੀ ਸਥਿਤੀ ਵਿੱਚ ਬਰਾਤੀਆਂ ਦੇ ਨਾਲ ਲਾੜੇ ਨੂੰ ਵੀ ਪੈਦਲ ਹੀ ਲਾੜੀ ਦੇ ਘਰ ਜਾਣਾ ਪਿਆ।
 

 

ਨਿਊਜ਼ ਏਜੰਸੀ ਏ.ਐੱਨ.ਆਈ. ਅਨੁਸਾਰ, ਚਮੌਲੀ ਜ਼ਿਲ੍ਹੇ ਵਿੱਚ ਬਰਾਤੀਆਂ ਦੇ ਨਾਲ ਚਾਰ ਕਿਲੋਮੀਟਰ ਪੈਦਲ ਚੱਲ ਕੇ ਲਾੜਾ, ਲਾੜੀ ਦੇ ਘਰ ਪਹੁੰਚਿਆ। ਭਾਰੀ ਬਰਫਬਾਰੀ ਕਾਰਨ ਸੜਕ ਨੂੰ ਬੰਦ ਕਰ ਦਿੱਤਾ ਗਿਆ ਸੀ। ਲਾੜੇ ਦੇ ਨਾਲ ਬਰਾਤੀ ਵੀ ਛੱਤਰੀ ਲੈ ਕੇ ਪੈਦਲ ਹੀ ਨਿਕਲ ਪਏ।

 

ਤਸਵੀਰਾਂ 'ਚ ਸਾਫ ਵੇਖਿਆ ਜਾ ਸਕਦਾ ਹੈ ਕਿ ਸੜਕ 'ਤੇ ਬਰਫ ਪੈ ਰਹੀ ਹੈ ਅਤੇ ਲਾੜੇ ਅਤੇ ਬਰਾਤੀ ਮੁਸ਼ਕਲ ਨਾਲ ਲਾੜੀ ਦੇ ਘਰ ਜਾ ਰਹੇ ਹਨ। ਬਰਾਤ ਚਮੋਲੀ ਜ਼ਿਲ੍ਹੇ ਦੇ ਪਿੰਡ ਬਿਰਜਾ ਵਿੱਚ ਗਈ ਸੀ।
 

ਉੱਤਰਾਖੰਡ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਸਮੇਤ ਵਿੱਚ ਜੰਮ ਕੇ ਬਰਫਬਾਰੀ ਹੋ ਰਹੀ ਹੈ। ਸੈਲਾਨੀਆਂ ਦੀ ਭੀੜ ਵੀ ਇਨ੍ਹਾਂ ਦਿਨਾਂ 'ਚ ਬਰਫਬਾਰੀ ਦਾ ਆਨੰਦ ਲੈਣ ਲਈ ਪਹੁੰਚ ਰਹੀ ਹੈ। ਪਰ ਸਥਾਨਕ ਲੋਕਾਂ ਨੂੰ ਵੀ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:groom travelled four km on foot to reach the bride home in Bijra village in Chamoli as roads were closed due to heavy snowfall