ਹੈਰਾਨੀ ਦੀ ਗੱਲ ਹੈ ਕਿ ਹੁਣ ਬੱਚੇ ਵੀ ਅਜਿਹੀਆਂ ਘਿਨਾਉਣੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲੱਗ ਪਏ ਹਨ। ਮਾਮਲਾ ਰਾਜਸਥਾਨ ਦੇ ਧੌਲਪੁਰ ਜ਼ਿਲੇ ਤੋਂ ਸਾਹਮਣੇ ਆਇਆ ਹੈ। ਇੱਥੇ 10ਵੀਂ ਜਮਾਤ ਚ ਪੜ੍ਹਨ ਵਾਲੀ ਇੱਕ 14 ਸਾਲਾ ਵਿਦਿਆਰਥਣ ਨੂੰ ਉਸ ਦੇ ਸਕੂਲ ਚ ਗਿਆਰ੍ਹਵੀਂ ਜਮਾਤ ਵਿੱਚ ਪੜ੍ਹ ਰਹੇ ਇੱਕ ਵਿਦਿਆਰਥੀ ਨੇ ਵਰਗਲਾ ਲਿਆ ਤੇ ਤਿੰਨ ਹੋਰ ਦੋਸਤਾਂ ਨਾਲ ਮਿਲ ਕੇ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ।
ਦੱਸਿਆ ਜਾਂਦਾ ਹੈ ਕਿ ਵਿਦਿਆਰਥੀ ਨਾਬਾਲਿਗ ਲੜਕੀ ਨੂੰ ਹਿਮਾਚਲ ਪ੍ਰਦੇਸ਼ ਦੇ ਜੈਪੁਰ ਲੈ ਗਿਆ। ਇੱਥੇ ਉਸਨੇ ਆਪਣੇ ਦੋਸਤਾਂ ਨਾਲ ਇਸ ਵਿਦਿਆਰਥਣ ਨਾਲ ਬਲਾਤਕਾਰ ਵਰਗੀ ਘਿਣਾਉਣੀ ਘਟਨਾ ਨੂੰ ਅੰਜਾਮ ਦਿੱਤਾ।
ਵਿਦਿਆਰਥੀ ਅਤੇ ਉਸ ਦੇ ਦੋਸਤ ਪੁਲਿਸ ਦੀ ਗ੍ਰਿਫ਼ਤ ਉਸ ਸਮੇਂ ਆਏ ਜਦੋਂ ਉਹ ਵਿਦਿਆਰਥਣ ਨਾਲ ਦਿੱਲੀ ਆ ਰਹੇ ਸਨ। ਇਸ ਮਾਮਲੇ ਚ ਪੁਲਿਸ ਨੇ ਕਾਰਵਾਈ ਕਰਦਿਆਂ ਨਾਬਾਲਿਗ ਲੜਕੀ ਅਤੇ 4 ਨਾਬਲਿਗਾਂ ਲੜਕਿਆਂ ਨੂੰ ਦਿੱਲੀ ਤੋਂ ਫੜ ਲਿਆ। ਪੁਲਿਸ ਨੇ ਨਾਬਾਲਿਗ ਲੜਕੀ ਦਾ ਮੈਡੀਕਲ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਧੌਲਪੁਰ ਸ਼ਹਿਰ ਦੇ ਪ੍ਰਾਈਵੇਟ ਸਕੂਲ ਚ ਦਸਵੀਂ ਜਮਾਤ ਚ ਪੜ੍ਹਦੀ ਇੱਕ ਨਾਬਾਲਿਗ ਵਿਦਿਆਰਥਣ ਨੂੰ ਮੁਲਜ਼ਮ ਵਿਦਿਆਰਥੀ ਨੇ 30 ਸਤੰਬਰ ਨੂੰ ਵਰਗਲਾ ਕੇ ਆਪਣੀਆਂ ਗੱਲਾਂ ਚ ਫਸਾ ਲਿਆ ਸੀ। ਮਾਮਲੇ ਚ ਵਿਦਿਆਰਥਣ ਦੇ ਪਿਤਾ ਨੇ ਇੱਕ ਨਾਬਾਲਿਗ ਲੜਕੇ ਨੂੰ ਨਾਮਜ਼ਦ ਕਰਨ ਕਰਦਿਆਂ ਮਹਿਲਾ ਥਾਣੇ ਵਿੱਚ ਕੇਸ ਦਰਜ ਕਰਵਾਇਆ ਸੀ।
2 ਅਕਤੂਬਰ 2019 ਨੂੰ ਦਰਜ ਕੀਤੇ ਕੇਸ ਦੀ ਜਾਂਚ ਕਰਦਿਆਂ ਪੁਲਿਸ ਨੇ ਨੇੜਲੇ ਜ਼ਿਲ੍ਹਿਆਂ ਵਿਚ ਨਾਬਾਲਗ ਦੀ ਭਾਲ ਕੀਤੀ ਪਰ ਕੋਈ ਜਾਣਕਾਰੀ ਨਹੀਂ ਮਿਲੀ।
ਪੁਲਿਸ ਨੇ ਸ਼ਨੀਵਾਰ ਨੂੰ ਕਾਰਵਾਈ ਕਰਦਿਆਂ ਨਾਬਾਲਿਗ ਅਤੇ ਚਾਰ ਮੁਲਜ਼ਮ ਦੋਸਤਾਂ ਨੂੰ ਦਿੱਲੀ ਦੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੋਂ ਕਾਬੂ ਕਰ ਲਿਆ। ਪੁਲਿਸ ਨੇ ਚਾਰੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
.