ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਭਾਜਪਾ ਦੀ ਖ਼ਤਮ ਨਹੀਂ ਹੋ ਰਹੀ ਅੰਦਰੂਨੀ ਗੁੱਟਬਾਜ਼ੀ

ਦਿੱਲੀ ’ਚ ਭਾਜਪਾ ਦੀ ਖ਼ਤਮ ਨਹੀਂ ਹੋ ਰਹੀ ਅੰਦਰੂਨੀ ਗੁੱਟਬਾਜ਼ੀ. Photo: ET

ਦਿੱਲੀ ’ਚ ਭਾਜਪਾ ਨੇ ਹੁਣ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼ੁੱਕਰਵਾਰ ਨੂੰ ਪਾਰਟੀ ਵੱਲੋਂ ਇਨ੍ਹਾਂ ਚੋਣਾਂ ਲਈ ਇੰਚਾਰਜ ਤੇ ਸਹਿ–ਇੰਚਾਰਜ ਨਿਯੁਕਤ ਕਰ ਦਿੱਤੇ ਗਏ ਹਨ।

 

 

ਦਿੱਲੀ ਵਿਧਾਨ ਸਭਾ ਚੋਣਾਂ ਦੇ ਇੰਚਾਰਜ ਨਿਯੁਕਤ ਕੀਤੇ ਗਏ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਸਾਹਮਣੇ ਰਾਜਧਾਨੀ ਵਿੱਚ ਚੱਲ ਰਹੀ ਗੁੱਟਬਾਜ਼ੀ ਖ਼ਤਮ ਕਰਨਾ ਮੁੱਖ ਚੁਣੌਤੀ ਹੋਵੇਗੀ।

 

 

ਪਾਰਟੀ ਵੱਲੋਂ ਸ਼ੁੱਕਰਵਾਰ ਨੂੰ ਪ੍ਰਕਾਸ਼ ਜਾਵਡੇਕਰ ਦੇ ਨਾਲ ਹਰਦੀਪ ਪੁਰੀ ਤੇ ਨਿੱਤਿਆਨੰਦ ਰਾਏ ਨੂੰ ਦਿੱਲੀ ਚੋਣਾਂ ਲਈ ਸਹਿ–ਇੰਚਾਰਜ ਬਣਾਇਆ ਗਿਆ ਹੈ। ਐਤਕੀਂ ਭਾਜਪਾ ਦਿੱਲੀ ਵਿਧਾਨ ਸਭਾ ਵਿੱਚ 21 ਸਾਲਾਂ ਦਾ ਵਣਵਾਸ ਖ਼ਤਮ ਕਰਨ ਦੇ ਇਰਾਦੇ ਨਾਲ ਚੋਣ–ਮੈਦਾਨ ਵਿੱਚ ਉੱਰਤੇਗੀ।

 

 

ਪਰ ਉਸ ਤੋਂ ਪਹਿਲਾਂ ਦਿੱਲੀ ਭਾਜਪਾ ਦੀ ਗੁੱਟਬਾਜ਼ੀ ਖ਼ਤਮ ਕਰਨਾ ਇੰਚਾਰਜ ਪ੍ਰਕਾਸ਼ ਜਾਵਡੇਕਰ ਲਈ ਮੁੱਖ ਚੁਣੌਤੀ ਹੋਵੇਗੀ।

 

 

ਦਿੱਲੀ ਵਿੱਚ ਸੂਬਾ ਪ੍ਰਧਾਨ ਮਨੋਜ ਤਿਵਾੜੀ ਅਤੇ ਰਾਜ ਸਭਾ ਦੇ ਮੈਂਬਰ ਵਿਜੇ ਗੋਇਲ ਦੀ ਆਪਸੀ ਗੁੱਟਬਾਜ਼ੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਦੱਖਣੀ ਦਿੱਲੀ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ ਦੀ ਕਈ ਵਾਰ ਆਪਣੀ ਨਾਰਾਜ਼ਗੀ ਜੱਥੇਬੰਦੀ ਪ੍ਰਤੀ ਜ਼ਾਹਿਰ ਕਰ ਚੁੱਕੇ ਹਨ।

 

 

ਇਸੇ ਲਈ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਦਿੱਲੀ ਵਿੱਚ ਅਜਿਹੇ ਆਗੂਆਂ ਨੂੰ ਵਿਧਾਨ ਸਭਾ ਚੋਣਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ; ਜਿਨ੍ਹਾਂ ਦਾ ਦਿੱਲੀ ਭਾਜਪਾ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Groupism is not stopping in Delhi BJP