ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੀਡੀਪੀ ਗ੍ਰੋਥ ਘਟੀ, ਪਰ ਅਰਥਚਾਰੇ 'ਚ ਮੰਦੀ ਨਹੀਂ : ਵਿੱਤ ਮੰਤਰੀ

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬੁੱਧਵਾਰ ਨੂੰ ਦੇਸ਼ ਦੀ ਆਰਥਿਕ ਹਾਲਤ 'ਤੇ ਆਪਣੇ ਵਿਚਾਰ ਦਿੱਤੇ। ਰਾਜ ਸਭਾ 'ਚ ਬੋਲਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਗਿਰਾਵਟ ਤਾਂ ਹੈ ਪਰ ਇਹ ਮੰਦੀ ਨਹੀਂ ਹੈ। 

 


ਵਿੱਤ ਮੰਤਰੀ ਨੇ ਕਿਹਾ, "ਅਰਥਚਾਰੇ 'ਚ ਥੋੜੀ ਸੁਸਤੀ ਹੈ ਪਰ ਮੰਦੀ ਕਦੇ ਨਹੀਂ ਰਹੀ। ਜੇ ਤੁਸੀ ਅਰਥਚਾਰੇ ਨੂੰ ਸਹੀ ਤਰੀਕੇ ਨਾਲ ਵੇਖ ਰਹੇ ਹੋ ਤਾਂ ਤੁਸੀ ਪਾਓਗੇ ਕਿ ਵਿਕਾਸ ਦਰ 'ਚ ਕਮੀ ਆਈ ਹੈ ਪਰ ਹਾਲੇ ਤਕ ਮੰਦੀ ਦਾ ਮਾਹੌਲ ਨਹੀਂ ਹੈ ਅਤੇ ਮੰਦੀ ਕਦੇ ਨਹੀਂ ਆਵੇਗੀ।" ਦੂਜੇ ਪਾਸੇ ਦੇਸ਼ ਦੇ ਆਰਥਿਕ ਹਾਲਾਤ ਕੁਝ ਹੋਰ ਹੀ ਤਸਵੀਰ ਪੇਸ਼ ਕਰ ਰਹੇ ਹਨ। ਆਰਥਿਕ ਵਿਕਾਸ ਦਰ ਸਾਢੇ 6 ਸਾਲ ਦੇ ਸੱਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਅਰਥਚਾਰੇ ਨਾਲ ਸਬੰਧਤ ਸਾਰੇ ਅੰਕੜਿਆਂ ਦੀ ਸਥਿਤੀ ਖਰਾਬ ਰਹੀ ਹੈ।
 

ਵਿਰੋਧੀ ਧਿਰ ਵੱਲੋਂ ਅਰਥਚਾਰੇ 'ਤੇ ਸਰਕਾਰ ਨੂੰ ਨਾਕਾਮ ਦੱਸਣ ਦੇ ਸਵਾਲ 'ਤੇ ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਦੀ ਜੀਡੀਪੀ ਵਿਕਾਸ ਦਰ 2009-2014 ਦੇ ਅੰਤ 'ਚ 6.4% ਰਹੀ, ਜਦਕਿ 2014-2019 ਵਿਚਕਾਰ ਇਹ 7.5% ਰਹੀ ਸੀ। ਉਨ੍ਹਾਂ ਕਿਹਾ ਕਿ ਐਨਡੀਏ ਦੀ ਸਰਕਾਰ 'ਚ ਅਰਥਚਾਰੇ ਦਾ ਪ੍ਰਦਰਸ਼ਨ ਕਾਫ਼ੀ ਵਧੀਆ ਰਿਹਾ ਹੈ। ਨਾਲ ਹੀ ਪ੍ਰਤੱਖ ਵਿਦੇਸ਼ੀ ਨਿਵੇਸ਼ 'ਚ ਵਾਧਾ ਹੋਇਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਰਾਕਰ ਨੇ ਸਫ਼ਲਤਾਪੂਰਨ ਤਰੀਕੇ ਨਾਲ ਮਹਿੰਗਾਈ 'ਤੇ ਕਾਬੂ ਪਾਇਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਾਲ 2009-14 ਦੌਰਾਨ 189.5 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਆਇਆ, ਜਦਕਿ ਐਨਡੀਏ ਸਰਕਾਰ 'ਚ 5 ਸਾਲਾਂ ਵਿੱਚ 283.9 ਅਰਬ ਡਾਲਰ ਦਾ ਨਿਵੇਸ਼ ਆਇਆ।
 

ਕਾਂਗਰਸ ਨੇ ਬੁੱਧਵਾਰ ਨੂੰ ਅਰਥਚਾਰੇ ਦੀ ਹਾਲਤ 'ਤੇ ਸਰਕਾਰ ਨੂੰ ਘੇਰਿਆ। ਕਾਂਗਰਸੀ ਆਗੂ ਰਾਜੀਵ ਗੋੜਾ ਨੇ ਕਿਹਾ ਕਿ ਪੇਂਡੂ ਭਾਰਤ ਨੂੰ ਮੋਦੀ ਸਰਕਾਰ ਨੇ ਬਰਬਾਰ ਕਰ ਦਿੱਤਾ ਹੈ, ਜਦਕਿ ਯੂਪੀਏ ਸਰਕਾਰ 'ਚ ਲੋਕਾਂ ਨੂੰ ਐਮਐਮਪੀ ਸਮਰਥਨ ਦਾ ਫਾਇਦਾ ਹੋਇਆ ਸੀ ਪਰ ਮੋਦੀ ਸਰਕਾਰ 'ਚ ਉਨ੍ਹਾਂ ਦੀ ਹਾਲਤ ਬਦਤਰ ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Growth Down But There Wont Be Any Recession Nirmala Sitharaman