ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮਦਨ ਵਧਣ ਨਾਲ GST ਦੀਆਂ ਹੋ ਸਕਦੀਆਂ ਦੋ ਦਰਾਂ

ਆਮਦਨ ਵਧਣ ਨਾਲ GST ਦੀਆਂ ਹੋ ਸਕਦੀਆਂ ਦੋ ਦਰਾਂ

ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਨੇ ਅੱਜ ਸੋਮਵਾਰ ਨੂੰ ਕਿਹਾ ਹੈ ਕਿ ਸਰਕਾਰੀ ਆਮਦਨ ਵਿੱਚ ਵਾਧੇ ਨਾਲ ਦੇਸ਼ ਵਿੱਚ GST ਦੀਆਂ ਸਿਰਫ਼ ਦੋ ਦਰਾਂ ਰਹਿ ਸਕਦੀਆਂ ਹਨ। ਭਾਵੇਂ ਉਨ੍ਹਾਂ ਸਿੰਗਲ ਸਲੈਬ GST ਨੂੰ ਇਹ ਆਖਦਿਆਂ ਰੱਦ ਕਰ ਦਿੱਤਾ ਕਿ ਅਜਿਹੀ ਵਿਵਸਥਾ ਕੇਵਲ ‘ਬਹੁਤ ਅਮੀਰ’ ਦੇਸ਼ਾਂ ਵਿੱਚ ਹੀ ਸੰਭਵ ਹੈ, ਜਿੱਥੇ ਗ਼ਰੀਬ ਲੋਕ ਨਹੀਂ ਹਨ।

 

 

ਜੀਐੱਸਟੀ ਦੇ ਦੋ ਸਾਲ ਮੁਕੰਮਲ ਹੋਣ ’ਤੇ ਸ੍ਰੀ ਅਰੁਣ ਜੇਟਲੀ ਨੇ ਬਲੌਗ ਵਿੱਚ ਲਿਖਿਆ ਹੈ ਕਿ ਜਿਵੇਂ ਹੀ ਸਰਕਾਰੀ ਆਮਦਨ ਵਿੱਚ ਵਾਧਾ ਹੁੰਦਾ ਹੈ, ਇਹ ਨੀਤੀ ਘਾੜਿਆਂ ਨੂੰ 12 ਫ਼ੀ ਸਦੀ ਅਤੇ 18 ਫ਼ੀ ਸਦੀ ਸਲੈਬ ਨੂੰ ਇੱਕ ਦਰ ਵਿੱਚ ਮਿਲਾ ਦੇਣ ਦਾ ਮੌਕਾ ਦੇਵੇਗਾ। ਇੰਝ GST ਦੀਆਂ ਦੋ ਦਰਾਂ ਹੋ ਸਕਦੀਆਂ ਹਨ।

 

 

ਇੱਥੇ ਵਰਨਣਯੋਗ ਹੈ ਕਿ ਮੋਦੀ ਵਜ਼ਾਰਤ ’ਚੋਂ ਬਾਹਰ ਰਹਿਣ ਤੋਂ ਬਾਅਦ ਸ੍ਰੀ ਜੇਟਲੀ ਦਾ ਇਹ ਪਹਿਲਾ ਬਲੌਗ ਹੈ। ਉਨ੍ਹਾਂ ਲਿਖਿਆ ਹੈ ਕਿ ਜੀਐੱਸਟੀ ਦੀ ਇੱਕ ਦਰ ਨਹੀਂ ਹੋ ਸਕਦੀ। ਜਿਹੜੇ ਦੇਸ਼ਾਂ ਵਿੱਚ ਗ਼ਰੀਬੀ ਰੇਖਾ ਤੋਂ ਹੇਠਾਂ ਦੇ ਲੋਕ ਵੱਡੀ ਗਿਣਤੀ ਵਿੱਚ ਹਨ, ਉੱਥੇ ਇਕਹਿਰੀ ਦਰ ਲਾਗੂ ਕਰਨਾ ਬੇਇਨਸਾਫ਼ੀ ਹੋਵੇਗੀ।

 

 

ਉਨ੍ਹਾਂ ਲਿਖਿਆ ਕਿ ਪ੍ਰਤੱਖ ਟੈਕਸ ਇੱਕ ਟੈਕਸ ਹੈ। ਜਿੰਨਾ ਵੱਧ ਤੁਸੀਂ ਕਮਾਉਂਦੇ ਹੋ, ਓਨਾ ਵੱਧ ਭੁਗਤਾਨ ਕਰਦੇ ਹੋ। ਅਸਿੱਧੇ ਟੈਕਸ ਇੱਕ ਰਿਗ੍ਰੈਸਿਵ ਟੈਕਸ ਹੈ।

 

 

GST ਲਾਗੂ ਹੋਣ ਤੋਂ ਪਹਿਲਾਂ ਅਮੀਰ ਤੇ ਗ਼ਰੀਬ ਵੱਖੋ–ਵੱਖਰੀਆਂ ਵਸਤਾਂ ਉੱਤੇ ਇੱਕੋ ਟੈਕਸ ਦਾ ਭੁਗਤਾਨ ਕਰਦੇ ਸਨ।

 

 

ਇੱਥੇ ਵਰਨਣਯੋਗ ਹੈ ਕਿ ਦੇਸ਼ ਵਿੱਚ GST ਲਾਗੂ ਹੋਇਆਂ ਅੱਜ ਦੋ ਸਾਲ ਪੂਰੇ ਹੋ ਗਏ ਹਨ। ਜੀਐੱਸਟੀ 1 ਜੁਲਾਈ, 2017 ਨੂੰ ਲਾਗੂ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GST can have two rates after income increase