ਅਗਲੀ ਕਹਾਣੀ

ਮੋਦੀ ਸਰਕਾਰ ਲਈ ਵੱਡੀ ਰਾਹਤ: ਨਵੰਬਰ ਦਾ GST ਕੁਲੈਕਸ਼ਨ 1 ਲੱਖ ਕਰੋੜ ਪਾਰ

ਗੁਡਸ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਕੁਲੈਕਸ਼ਨ ਦੇ ਮੋਰਚੇ 'ਤੇ ਕੇਂਦਰ ਸਰਕਾਰ ਨੂੰ ਇੱਕ ਵੱਡੀ ਰਾਹਤ ਮਿਲੀ ਹੈ। ਲਗਾਤਾਰ ਦੋ ਮਹੀਨਿਆਂ ਤੱਕ ਟੀਚੇ ਦੇ ਘੱਟ ਰਹਿਣ ਤੋਂ ਬਾਅਦ ਨਵੰਬਰ ਮਹੀਨੇ 'ਚ ਜੀਐਸਟੀ ਕੁਲੈਕਸ਼ਨ 1 ਲੱਖ ਕਰੋੜ ਰੁਪਏ ਤੋਂ ਪਾਰ ਪਹੁੰਚ ਗਿਆ ਹੈ। ਨਵੰਬਰ ਮਹੀਨੇ 'ਚ ਕੁੱਲ ਜੀਐਸਟੀ ਕੁਲੈਕਸ਼ਨ 1.03 ਲੱਖ ਕਰੋੜ ਰੁਪਏ ਰਿਹਾ।
 

ਨਵੰਬਰ 'ਚ ਪ੍ਰਾਪਤ ਕੀਤੇ ਗਏ ਕੁੱਲ 1.03 ਲੱਖ  ਕਰੋੜ ਰੁਪਏ 'ਚੋਂ ਸੈਂਟਰਲ ਜੀਐਸਟੀ ਰੈਵੇਨਿਊ ਕੁਲੈਕਸ਼ਨ 19,592 ਕਰੋੜ ਰੁਪਏ ਦਾ ਰਿਹਾ ਹੈ। ਉੱਥੇ ਹੀ ਇਸ 'ਚ ਸਟੇਟ ਜੀਐਸਟੀ ਰੈਵੇਨਿਊ ਕੁਲੈਕਸ਼ਨ 27,144 ਕਰੋੜ ਰੁਪਏ ਰਿਹਾ ਹੈ, ਜਦਕਿ ਇੰਟੀਗ੍ਰੇਟਿਡ ਜੀਐਸਟੀ ਰੈਵੇਨਿਊ ਕੁਲੈਕਸ਼ਨ 49,028 ਕਰੋੜ ਰੁਪਏ ਰਿਹਾ ਹੈ।

 

 

ਇਸ ਤੋਂ ਪਹਿਲਾ ਸਤੰਬਰ ਮਹੀਨੇ 'ਚ ਕੁੱਲ ਜੀਐਸਟੀ ਕੁਲੈਕਸ਼ਨ 91,916 ਕਰੋੜ ਰੁਪਏ ਅਤੇ ਅਕਤੂਬਰ ਮਹੀਨੇ 'ਚ 95,380 ਕਰੋੜ ਰੁਪਏ ਸੀ। ਸਤੰਬਰ ਮਹੀਨੇ 'ਚ ਜੀਐਸਟੀ ਕੁਲੈਕਸ਼ਨ ਬੀਤੇ 19 ਮਹੀਨੇ 'ਚ ਸੱਭ ਤੋਂ ਘੱਟ ਪੱਧਰ 'ਤੇ ਸੀ, ਜਦਕਿ ਅਗੱਸਤ ਮਹੀਨੇ 'ਚ ਜੀਐਸਟੀ ਕੁਲੈਕਸ਼ਨ 98,202 ਕਰੋੜ ਰੁਪਏ ਰਿਹਾ ਸੀ।
 

 

ਜ਼ਿਕਰਯੋਗ ਹੈ ਕਿ ਜੁਲਾਈ 2018 'ਚ ਜੀਐਸਟੀ ਲਾਗੂ ਕੀਤੇ ਜਾਣ ਤੋਂ ਬਾਅਦ ਇਹ 8ਵਾਂ ਅਜਿਹਾ ਮਹੀਨਾ ਹੈ, ਜਦੋਂ ਜੀਐਸਟੀ ਕੁਲੈਕਸ਼ਨ 1 ਲੱਖ ਕਰੋੜ ਰੁਪਏ ਦੇ ਟੀਚੇ ਤੋਂ ਪਾਰ ਪਹੁੰਚਿਆ ਹੈ। ਨਾਲ ਹੀ ਨਵੰਬਰ 2019 'ਚ ਜੀਐਸਟੀ ਕੁਲੈਕਸ਼ਨ ਹੁਣ ਤੱਕ ਦਾ ਤੀਜਾ ਸੱਭ ਤੋਂ ਵੱਧ ਕੁਲੈਕਸ਼ਨ ਹੈ। ਇਸ ਤੋਂ ਪਹਿਲਾਂ ਅਪ੍ਰੈਲ 2019 ਅਤੇ ਮਾਰਚ 2019 'ਚ ਜੀਐਸਟੀ ਕੁਲੈਕਸ਼ਨ ਸੱਭ ਤੋਂ ਵੱਧ ਰਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GST collection in November crosses Rs 1 lakh crore