ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੀਐਸਟੀ ਕੁਲੈਕਸ਼ਨ 'ਚ ਹੋਇਆ ਵਾਧਾ, 2020-21 'ਚ 1.10 ਲੱਖ ਕਰੋੜ ਰੁਪਏ ਤੋਂ ਪਾਰ

ਗੁਡਸ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਕੁਲੈਕਸ਼ਨ ਦੇ ਮੋਰਚੇ 'ਤੇ ਕੇਂਦਰ ਸਰਕਾਰ ਨੂੰ ਇੱਕ ਵੱਡੀ ਰਾਹਤ ਮਿਲੀ ਹੈ। ਜੀਐਸਟੀ ਕੁਲੈਕਸ਼ਨ 'ਚ 2020-21 'ਚ 8.12 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸਾਲ 2020 'ਚ ਇਹ 1.10 ਲੱਖ ਕਰੋੜ ਰੁਪਏ ਹੋ ਗਿਆ ਹੈ। ਅਰਥਚਾਰੇ ਦੀ ਮੌਜੂਦਾ ਹਾਲਤ ਨੂੰ ਵੇਖਦਿਆਂ ਇਹ ਸਰਕਾਰ ਲਈ ਰਾਹਤ ਦੀ ਖਬਰ ਹੋ ਸਕਦੀ ਹੈ।
 

ਇਸ ਤੋਂ ਪਹਿਲਾਂ ਅਨੁਮਾਨ ਸੀ ਕਿ ਜਨਵਰੀ 'ਚ ਜੀਐਸਟੀ ਕੁਲੈਕਸ਼ਨ 1.15 ਲੱਖ ਕਰੋੜ ਰੁਪਏ ਦਾ ਰਿਕਾਰਡ ਤੋੜ ਸਕਦਾ ਹੈ। ਹਾਲਾਂਕਿ ਦੋ ਸਰਕਾਰੀ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਸੀ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 'ਚ ਚਾਲੂ ਵਿੱਤੀ ਸਾਲ ਦੇ ਪਹਿਲੇ 10 ਮਹੀਨਿਆਂ 'ਚ ਸਿੱਧੇ ਟੈਕਸਾਂ ਦੀ ਕੁਲੈਕਸ਼ਨ 'ਚ  ਸਿਰਫ 11,000 ਕਰੋੜ ਰੁਪਏ ਦੀ ਕਮੀ ਹੋ ਸਕਦੀ ਹੈ।
 

ਉਨ੍ਹਾਂ ਕਿਹਾ ਕਿ ਅਰਥਚਾਰੇ 'ਚ ਆਈ ਮੰਦੀ ਦੇ ਬਾਵਜੂਦ ਪ੍ਰਤੱਖ ਅਤੇ ਅਪ੍ਰਤੱਖ ਟੈਕਸ ਕੁਲੈਕਸ਼ਨ ਪਟੜੀ 'ਤੇ ਹੈ। ਇਨ੍ਹਾਂ ਅੰਕੜਿਆਂ ਦੇ ਸਮੁੱਚੇ ਪ੍ਰਭਾਵ ਨੂੰ ਵੇਖਣਾ ਪਵੇਗਾ। ਵਿੱਤ ਮੰਤਰਾਲੇ ਨੇ ਸਾਲ 2019-20 'ਚ ਸ਼ੁੱਧ ਟੈਕਸ ਮਾਲੀਏ 'ਚ 25.5 ਲੱਖ ਕਰੋੜ ਰੁਪਏ 'ਚ 25% ਵਾਧੇ ਦਾ ਬਜਟ ਪੇਸ਼ ਕੀਤਾ ਸੀ। ਇਹ ਸਾਲ ਦੇ ਪਹਿਲੇ 8 ਮਹੀਨਿਆਂ 'ਚ ਅੱਧੇ ਤੋਂ ਵੀ ਘੱਟ ਇਕੱਠਾ ਕਰਨ 'ਚ ਕਾਮਯਾਬ ਰਿਹਾ।
 

ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਭਾਰਤ ਦੇ ਕੁਲ ਘਰੇਲੂ ਉਤਪਾਦ (ਜੀਡੀਪੀ) 'ਚ 4.5% ਦਾ ਵਾਧਾ ਹੋਇਆ ਹੈ, ਜੋ ਮਾਰਚ 2013 ਤੋਂ ਬਾਅਦ ਸਭ ਤੋਂ ਘੱਟ ਹੈ। ਸਰਕਾਰ ਦੇ ਪਹਿਲੇ ਉੱਨਤ ਅਨੁਮਾਨਾਂ ਅਨੁਸਾਰ 2019-20 ਵਿੱਚ ਭਾਰਤ ਦੀ ਜੀਡੀਪੀ 'ਚ 5% ਦੇ ਵਾਧੇ ਦੀ ਉਮੀਦ ਹੈ। ਇਹ 2008-09 ਤੋਂ ਬਾਅਦ ਸਭ ਤੋਂ ਘੱਟ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਨਵਰੀ 'ਚ ਸੋਧੇ ਟੀਚੇ ਅਨੁਸਾਰ ਜੀਐਸਟੀ ਦਾ ਕੁਲੈਕਸ਼ਨ 1.15 ਲੱਖ ਕਰੋੜ ਰੁਪਏ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GST Collection received to 1 lakh 10 thousand crore