ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

GST ਕੌਂਸਲ ਦੀ ਮੀਟਿੰਗ 'ਚ ਫ਼ੈਸਲਾ, ਹੁਣ Aadhaar ਰਾਹੀਂ ਵੀ ਹੋ ਸਕੇਗਾ ਕੰਪਨੀ ਦਾ ਰਜਿਸਟ੍ਰੇਸ਼ਨ 

ਜੀਐਸਟੀ ਕੌਂਸਲ ਦੀ ਬੈਠਕ ਵਿੱਚ ਮਾਲ ਅਤੇ ਸੇਵਾ ਕਰ (ਜੀਐਸਟੀ) ਅਧੀਨ ਰਜਿਸਟਰ ਕਰਨ ਲਈ ਕੰਪਨੀ ਨੂੰ ਆਧਾਰ ਨੰਬਰ ਦੀ ਵਰਤੋਂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦੇ ਨਾਲ, ਜੀਐਸਟੀ ਤਹਿਤ ਮੁਨਾਫ਼ਾਖੋਰੀ ਵਿਰੋਧੀ ਕੌਮੀ ਅਥਾਰਟੀ ਦਾ ਕਾਰਜਕਾਲ ਦੋ ਸਾਲ ਹੋਰ ਵਧਾਉਣ ਦਾ ਫ਼ੈਸਲਾ ਲਿਆ ਹੈ।  ਮਾਲ ਸਕੱਤਰ ਅਜੈ ਭੂਸ਼ਣ ਪਾਂਡੇ ਨੇ ਇਹ ਜਾਣਕਾਰੀ ਦਿੱਤੀ ਹੈ।

 

 

 

ਜੀਐਸਟੀ ਕੌਂਸਲ ਦੀ ਮੀਟਿੰਗ ਦੇ ਕੁਝ ਮਹੱਤਵਪੂਰਨ ਫ਼ਸਲੇ

 

* ਜੀਐਸਟੀ ਕੌਂਸਲ ਨੇ ਜੀਐਸਟੀ ਤਹਿਤ ਮੁਨਾਫ਼ਾਖੋਰੀ ਵਿਰੋਧੀ ਕੌਮੀ ਅਥਾਰਟੀ ਦਾ ਕਾਰਜਕਾਲ ਦੋ ਸਾਲਾਂ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ।


* 1 ਜਨਵਰੀ, 2020 ਤੋਂ ਜੀਐਸਟੀ ਰਿਟਰਨ ਭਰਨ ਦੀ ਨਵਾਂ ਪ੍ਰਣਾਲੀ


* ਜੀਐਸਟੀ ਕੌਂਸਲ ਨੇ ਇਲੈਕਟ੍ਰਾਨਿਕ ਇਨਵਾਇਸ ਸਿਸਟਮ, ਮਲਟੀਪਲੈਕਸ ਵਿੱਚ ਈ-ਟਿਕਟ ਦੀ ਸਹੂਲਤ ਨੂੰ ਲਾਗੂ ਕਰਨ ਨੂੰ ਪ੍ਰਵਾਨਗੀ ਦਿੱਤੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GST Council Meet Company Can Use Aadhaar number To register himself on the GSTN portal