ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

GST ਕੌਂਸਲ ਦੀ ਮੀਟਿੰਗ 21 ਨੂੰ, ਟੈਕਸ–ਚੋਰਾਂ ਦੀ ਹੁਣ ਖ਼ੈਰ ਨਹੀਂ

GST ਕੌਂਸਲ ਦੀ ਮੀਟਿੰਗ 21 ਨੂੰ, ਟੈਕਸ–ਚੋਰਾਂ ਦੀ ਹੁਣ ਖ਼ੈਰ ਨਹੀਂ

ਜੀਐੱਸਟੀ ਕੌਂਸਲ ਦੀ 21 ਜੂਨ ਸ਼ੁੱਕਰਵਾਰ ਨੂੰ ਮੀਟਿੰਗ ਹੋਣੀ ਤੈਅ ਹੈ। ਇਸ ਮੀਟਿੰਗ ਵਿੱਚ ਕੋਈ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ। ਸੁਤਰਾਂ ਮੁਤਾਬਕ 50 ਕਰੋੜ ਤੋਂ ਵੱਧ ਦੇ B2B (ਬਿਜ਼ਨੇਸ ਟੂ ਬਿਜ਼ਟੇਸ) ਲੈਣ–ਦੇਣ ਉੱਤੇ ਈ–ਬਿਲ ਲਾਜ਼ਮੀ ਕੀਤਾ ਜਾ ਸਕਦਾ ਹੈ।

 

 

ਸਰਕਾਰ ਨੂੰ ਆਸ ਹੈ ਕਿ B2B ਲੈਣ–ਦੇਣ ਉੱਤੇ ਈ–ਬਿਲ ਲਾਜ਼ਮੀ ਕਰ ਦੇਣ ਨਾਲ ਟੈਕਸ ਚੋਰੀ ਫੜਨ ਵਿੱਚ ਵੱਡੀ ਕਾਮਯਾਬੀ ਹਾਸਲ ਹੋ ਸਕਦੀ ਹੈ। ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਐਕਸਟ੍ਰਾ ਨਿਊਟਰਲ ਅਲਕੋਹਲ ਨੂੰ ਵੀ ਜੀਐੱਸਟੀ ਦੇ ਘੇਰੇ ਵਿੱਚ 18 ਫ਼ੀ ਸਦੀ ਟੈਕਸ ਸਲੈਬ ਵਿੱਚ ਲਿਆਉਣ ਬਾਰੇ ਫ਼ੈਸਲਾ ਹੋ ਸਕਦਾ ਹੈ।

 

 

ਸੂਤਰਾਂ ਮੁਤਾਬਕ ਜੀਐੱਸਟੀ ਕੌਂਸਲ ਦੇ ਏਜੰਡੇ ਨੂੰ ਆਖ਼ਰੀ ਰੂਪ ਦੇਣ ਉੱਤੇ ਕੰਮ ਚੱਲ ਰਿਹਾ ਹੈ। ਕਾਰੋਬਾਰ ਦੀ ਦਹਿਲਜ਼ ਤੇ ਮੁਨਾਫ਼ਾ–ਵਿਰੋਧੀ ਇਕਾਈ ਦੇ ਕਾਰਜਕਾਲ ਨੂੰ ਵਧਾਉਣ ਬਾਰੇ ਯਕੀਨੀ ਤੌਰ ’ਤੇ ਚਰਚਿਤ ਹੋਵੇਗੀ।

 

 

ਜੀਐੱਸਟੀ ਕੌਂਸਲ ਦੀ ਆਉਂਦੀ ਮੀਟਿੰਗ ਕਾਫ਼ੀ ਅਹਿਮ ਹੈ ਕਿਉ਼ਕਿ ਮੋਦੀ ਸਰਕਾਰ ਦੇ ਪਿਛਲੇ ਮਹੀਨੇ ਸੱਤਾ ’ਚ ਪਰਤਣ ਤੋਂ ਬਾਅਦ ਕੌਂਸਲ ਦੀ ਇਹ ਪਹਿਲੀ ਮੀਟਿੰਗ ਹੋਵੇਗੀ।

 

 

ਇਸ ਵਾਰ ਦੀ ਮੀਟਿੰਗ ਦੌਰਾਨ ਦੇਸ਼ ਦੀ ਮੱਠੀ ਅਰਥ–ਵਿਵਸਥਾ ਬਾਰੇ ਵੀ ਚਰਚਾ ਹੋਵੇਗੀ।

 

 

ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਪਹਿਲੀ ਵਾਰ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ, ਜਿਸ ਵਿੱਚ ਸਾਰੇ ਰਾਜਾਂ ਦੇ ਵਿੱਤ ਮੰਤਰੀ ਸ਼ਾਮਲ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GST Council Meeting on 21st Now Tax evaders can t be saved