ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1 ਮਾਰਚ 2020 ਤੋਂ ਲਾਟਰੀ ਹੋਵੇਗੀ ਮਹਿੰਗੀ, ਜੀਐਸਟੀ ਕੌਂਸਲ 'ਚ ਪਹਿਲੀ ਵਾਰ ਵੋਟਿੰਗ

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ 'ਚ ਹੋਈ ਜੀਐਸਟੀ ਕੌਂਸਲ ਦੀ 38ਵੀਂ ਬੈਠਕ 'ਚ ਲਾਟਰੀ 'ਤੇ ਦੇਸ਼ ਭਰ ਵਿੱਚ ਬਰਾਬਰ ਟੈਕਸ ਲਗਾਏ ਜਾਣ ਦਾ ਫੈਸਲਾ ਹੋਇਆ। ਲਾਟਰੀ 'ਤੇ ਬਰਾਬਰ ਟੈਕਸ 1 ਮਾਰਚ 2020 ਤੋਂ ਲਾਗੂ ਹੋਵੇਗਾ। ਜੀਐਸਟੀ ਕੌਂਸਲ ਨੇ ਪਹਿਲੀ ਵਾਰ ਵੋਟਿੰਗ ਕਰ ਕੇ ਦੇਸ਼ ਭਰ 'ਚ ਲਾਟਰੀ 'ਤੇ ਬਰਾਬਰ ਦਰ ਤੋਂ ਜੀਐਸਟੀ ਲਗਾਉਣ ਦਾ ਫੈਸਲਾ ਕੀਤਾ ਹੈ। 
 

ਫੈਸਲੇ ਮੁਤਾਬਿਕ ਪੂਰੇ ਦੇਸ਼ 'ਚ ਲਾਟਰੀ ਦੀ ਵਿੱਕਰੀ 'ਤੇ 28% ਦੀ ਦਰ ਤੋਂ ਜੀਐਸਟੀ ਲਗਾਈ ਜਾਵੇਗੀ। ਰੈਵੇਨਿਊ ਕਲੈਕਸ਼ਨ ਦੀ ਪ੍ਰੇਸ਼ਾਨੀਆਂ ਵਿਚਕਾਰ ਇਸ ਗੱਲ ਦੀ ਉਮੀਦ ਕੀਤੀ ਜਾ ਰਹੀ ਸੀ ਕਿ ਸਰਕਾਰ ਜੀਐਸਟੀ ਰੇਟ ਵਧਾ ਸਕਦੀ ਹੈ। ਹਾਲਾਂਕਿ ਸਰਕਾਰ ਨੇ ਅਜਿਹਾ ਕੋਈ ਫੈਸਲਾ ਨਹੀਂ ਲਿਆ ਹੈ।
 

ਜੀਐਸਟੀ ਕੌਂਸਲ ਦੀ ਅਹਿਮ ਮੀਟਿੰਗ 'ਚ ਪਹਿਲੀ ਵਾਰ ਲਾਟਰੀ 'ਤੇ ਇੱਕ ਬਰਾਬਰ ਟੈਕਸ ਲਗਾਉਣ ਲਈ ਵੋਟਿੰਗ ਕਰਵਾਉਣੀ ਪਈ। ਜੀਐਸਟੀ ਕੌਂਸਲ ਦੇ ਗਠਨ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਮਾਮਲੇ ਨੂੰ ਲੈ ਕੇ ਵੋਟਿੰਗ ਦੀ ਲੋੜ ਪਈ ਹੋਵੇ।
 

ਰਾਜਸਥਾਨ ਦੇ ਵਿੱਤ ਮੰਤਰੀ ਸ਼ਾਂਤੀ ਧਾਰੀਵਾਲ ਨੇ ਕਿਹਾ ਕਿ ਜੁਲਾਈ 2017 'ਚ ਜੀਐਸਟੀ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਕਿਸੇ ਮੁੱਦੇ 'ਤੇ ਸੂਬਿਆਂ ਵਿਚਕਾਰ ਫੈਸਲੇ ਲਈ ਵੋਟਿੰਗ ਕਰਵਾਈ ਗਈ। 
 

ਜ਼ਿਕਰਯੋਗ ਹੈ ਕਿ ਹੁਣ ਤਕ ਲਾਟਰੀ 'ਤੇ ਦੋ ਤਰ੍ਹਾਂ ਦਾ ਟੈਕਸ ਲੱਗਦਾ ਹੈ। ਇਸ ਦੇ ਤਹਿਤ ਸੂਬੇ ਦੀ ਲਾਟਰੀ ਦੀ ਸੂਬੇ 'ਚ ਵਿੱਕਰੀ 'ਤੇ 12% ਅਤੇ ਸੂਬੇ ਤੋਂ ਬਾਹਰ ਵਿੱਕਰੀ 'ਤੇ 28% ਦੀ ਦਰ ਨਾਲ ਜੀਐਸਟੀ ਲਗਾਈ ਜਾਂਦੀ ਹੈ। 21 ਸੂਬਿਆਂ ਨੇ 28% ਦੀ ਦਰ ਤੋਂ ਜੀਐਸਟੀ ਲਗਾਉਣ ਦਾ ਸਮਰਥਨ ਕੀਤਾ, ਜਦਕਿ 7 ਸੂਬਿਆਂ ਨੇ ਇਸ ਦਾ ਵਿਰੋਧ ਕੀਤਾ। ਲਾਟਰੀ ਉਦਯੋਗ ਲੰਬੇ ਸਮੇਂ ਤੋਂ 12% ਦੀ ਦਰ ਨਾਲ ਇੱਕ ਬਰਾਬਰ ਟੈਕਸ ਲਗਾਉਣ ਅਤੇ ਨਕਦ ਇਨਾਮ ਦੀ ਰਕਮ ਨੂੰ ਟੈਕਸ ਮੁਕਤ ਕਰਨ ਦੀ ਮੰਗ ਕਰ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GST Council sets uniform tax rate of 28 percent for lottery tickets by voting