ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਦੀ ਆਰਥਿਕਤਾ ਸੁਧਾਰਨ ਲਈ GST ਘਟ ਕੇ 15% ਹੋਵੇ: ਕੁਮਾਰ ਮੰਗਲਮ ਬਿਰਲਾ

ਦੇਸ਼ ਦੀ ਆਰਥਿਕਤਾ ਸੁਧਾਰਨ ਲਈ GST ਘਟ ਕੇ 15% ਹੋਵੇ: ਕੁਮਾਰ ਮੰਗਲਮ ਬਿਰਲਾ

17ਵੇਂ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿੱਟ–2019 ’ਚ ਆਦਿੱਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨੇ ਅਰਥ–ਵਿਵਸਥਾ ’ਚ ਸੁਸਤੀ ਨੂੰ ਲੈ ਕੇ ਕਿਹਾ ਕਿ ਅਰਥ–ਵਿਵਸਥਾ ਨੂੰ ਰੀਕਵਰ (ਬਹਾਲ) ਕਰਨ ਵਿੱਚ 18 ਤੋਂ 20 ਮਹੀਨਿਆਂ ਦਾ ਸਮਾਂ ਲੱਗੇਗਾ। ਸਰਕਾਰ ਅਰਥ–ਵਿਵਸਥਾ ਲਈ ਕਾਫ਼ੀ ਮਦਦ ਕਰ ਰਹੀ ਹੈ। ਅਰਥ–ਵਿਵਸਥਾ ਦੀ ਹਾਲਤ ਸੁਧਾਰਨ ਲਈ ਜੀਐੱਸਟੀ (GST) ਨੂੰ ਘਟਾ ਕੇ 15 ਫ਼ੀ ਸਦੀ ’ਤੇ ਲਿਆਂਦਾ ਜਾਵੇ।

 

 

ਸ੍ਰੀ ਕੁਮਾਰ ਮੰਗਲਮ ਬਿਰਲਾ ਨੇ ਕਿਹਾ ਕਿ ਐੱਨਪੀਏ ਨੇ ਕ੍ਰੈਡਿਟ ਗ੍ਰੋਥ ਨੂੰ ਘੱਟ ਕਰਨ ਦਾ ਕੰਮ ਕੀਤਾ ਹੈ। NBFC ਦੀ ਖ਼ਰਾਬ ਹਾਲਤ ਨੇ ਅਰਥ–ਵਿਵਸਥਾ ਨੂੰ ਪਰੇਸ਼ਾਨ ਕੀਤਾ ਹੈ। ਦੇਸ਼ ਵਿੱਚ 30 ਫ਼ੀ ਸਦੀ ਕ੍ਰੈਡਿਟ NBFC ਰਾਹੀਂ ਹੁੰਦਾ ਹੈ, ਜਿਸ ਦਾ ਅਸਰ ਬੈਂਕ ਦੀ ਕਰਜ਼ਾ ਦੇਣ ਦੀ ਸਮਰੱਥਾ ਉੱਤੇ ਪਿਆ ਹੈ। NBFC ਬੈਂਕਾਂ ਤੋਂ ਹੀ ਕਰਜ਼ਾ ਲੈਂਦਾ ਹੈ।

 

 

ਆਈਡੀਆ–ਵੋਡਾਫ਼ੋਨ ਸੌਦੇ ਬਾਰੇ ਸ੍ਰੀ ਬਿਰਲਾ ਨੇ ਕਿਹਾ ਕਿ ਉਨ੍ਹਾਂ ਨੂੰ ਦੁਕਾਨ ਬੰਦ ਕਰਨੀ ਪਵੇਗੀ। ਜੇ ਆਈਡੀਆ–ਵੋਡਾਫ਼ੋਨ ਨੂੰ ਸਰਕਾਰ ਨੇ ਆਪਣੀ ਮਦਦ ਨਾ ਦਿੱਤੀ।

 

 

ਜੀਐੱਸਟੀ ਬਾਰੇ ਸ੍ਰੀ ਬਿਰਲਾ ਨੇ ਕਿਹਾ ਕਿ GST ਘਟਾ ਕੇ 15 ਫ਼ੀ ਸਦੀ ਤੱਕ ਲਿਆਂਦਾ ਜਾਵੇ, ਇਸ ਨਾਲ ਅਰਥ–ਵਿਵਸਥਾ ਨੂੰ ਬਹੁਤ ਮਦਦ ਮਿਲੇਗੀ। ਸ੍ਰੀ ਬਿਰਲਾ ਨੇ CNBC TV 18 ਦੇ ਮੈਨੇਜਿੰਗ ਐਡੀਟਰ ਸ਼ੈਰੇਨ ਭਾਨ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਅਜਿਹਾ ਸਭਿਆਚਾਰ ਕਾਰੋਬਾਰ ’ਚ ਪੈਦਾ ਕੀਤਾ ਹੈ ਕਿ ਜਿਸ ਵਿੱਚ ਸਭ ਦੀ ਜ਼ਿੰਮੇਵਾਰੀ ਤੈਅ ਹੋਵੇ। ਉਹ ਆਪਣੇ ਕਾਰੋਬਾਰੀ ਕਲਚਰ ਨੂੰ ਜ਼ਿੰਮੇਵਾਰੀ ਵਾਲਾ ਬਣਾ ਰਹੇ ਹਨ।

 

 

ਬਿਰਲਾ ਗਰੁੱਪ ਨਾਲ ਇਸ ਵੇਲੇ 49 ਦੇਸ਼ਾਂ ਦੇ ਲੋਕ ਕੰਮ ਕਰ ਰਹੇ ਹਨ। ਆਦਿੱਤਿਆ ਬਿਰਲਾ ਗਰੁੱਪ ਦਾ ਕਾਰੋਬਾਰ 48.3 ਅਰਬ ਡਾਲਰ ਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GST should be as low as 15 per cent to improve country s economy says Kumar Mangalam Birla