ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੋਟਲ ਤੇ ਆਊਟਡੋਰ ਕੇਟਰਿੰਗ ’ਤੇ ਘਟ ਸਕਦੀਆਂ ਨੇ GST ਦਰਾਂ

ਹੋਟਲ ਤੇ ਆਊਟਡੋਰ ਕੇਟਰਿੰਗ ’ਤੇ ਘਟ ਸਕਦੀਆਂ ਨੇ GST ਦਰਾਂ

ਕੇਂਦਰ ਸਰਕਾਰ ਵਿਦੇਸ਼ੀ ਤੇ ਦੇਸ਼ ਦੇ ਸੈਲਾਨੀਆਂ ਨੂੰ ਵੱਡੀ ਰਾਹਤ ਦਿੰਦਿਆਂ ਹੋਟਲਾਂ ਉੱਤੇ GST ਘਟਾ ਸਕਦੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਆਉਂਦੀ 20 ਸਤੰਬਰ ਨੂੰ ਗੋਆ ’ਚ ਹੋਣ ਵਾਲੀ ਜੀਐੱਸਟੀ ਕੌਂਸਲ ਦੀ ਮੀਟਿੰਗ ਵਿੱਚ 7,500 ਰੁਪਏ ਪ੍ਰਤੀਦਿਨ ਤੋਂ ਵੱਧ ਦੀਆਂ ਦਰਾਂ ਵਾਲੇ ਹੋਟਲ ਦੇ ਕਮਰਿਆਂ ਉੱਤੇ ਜੀਐੱਸਟੀ ਦੀ ਦਰ 28 ਫ਼ੀ ਸਦੀ ਤੋ਼ ਘਟਾ ਕੇ 18 ਫ਼ੀ ਸਦੀ ਕੀਤੀ ਜਾ ਸਕਦੀ ਹੈ।

 

 

ਇਸੇ ਤਰ੍ਹਾਂ ਆਊਟਡੋਰ ਕੇਟਰਿੰਗ ਉੱਤੇ ਵੀ ਜੀਐੱਸਟੀ ਦੀ ਦਰ 18 ਫ਼ੀ ਸਦੀ ਤੋਂ ਘਟਾ ਕੇ 5 ਫ਼ੀ ਸਦੀ ਕੀਤੀ ਜਾ ਸਕਦੀ ਹੈ। ਭਾਵੇਂ ਸਰਕਾਰ ਤੋਂ ਕਿਸੇ ਪ੍ਰੋਤਸਾਹਨ ਪੈਕੇਜ ਦੀ ਮੰਗ ਕਰ ਰਹੇ ਆਟੋ ਸੈਕਟਰ ਨੂੰ ਕੌਂਸਲ ਤੋਂ ਨਿਰਾਸ਼ਾ ਹੋ ਸਕਦੀ ਹੈ।

 

 

ਸੂਤਰਾਂ ਮੁਤਾਬਕ GST ਕੌਂਸਲ ਦੀ 37ਵੀਂ ਮੀਟਿੰਗ ਲਈ ਜੀਐੱਸਟੀ ਰੇਟ ਨਾਲ ਸਬੰਧਤ ਜੋ ਏਜੰਡਾ ਤਿਆਰ ਕੀਤਾ ਗਿਆ ਹੈ, ਉਸ ਵਿੱਚ ਉਂਝ 400 ਤੋਂ 500 ਵਸਤਾਂ ਤੇ ਸੇਵਾਵਾਂ ਦਾ ਜ਼ਿਕਰ ਹੈ ਪਰ ਇਨ੍ਹਾਂ ਵਿੱਚੋਂ ਕੁਝ ਹੀ ਵਸਤਾਂ ਤੇ ਸੇਵਾਵਾਂ ਉੱਤੇ ਜੀਐੱਸਟੀ ਦੀ ਦਰ ਘਟਾਉਣ ਦੀ ਸਿਫ਼ਾਰਸ਼ ਫ਼ਿੱਟਮੈਂਟ ਕਮੇਟੀ ਨੇ ਕੀਤੀ ਹੈ।

 

 

ਸੂਤਰਾਂ ਮੁਤਾਬਕ ਫ਼ਿਟਮੈਂਟ ਕਮੇਟੀ ਨੇ ਹੋਟਲਾਂ ਉੱਤੇ ਜੀਐੱਸਟੀ ਦੀ ਦਰ ਘਟਾਉਣ ਦੇ ਦੋ ਵਿਕਲਪ ਸੁਝਾਏ ਹਨ। ਪਹਿਲੇ ਵਿਕਲਪ ਅਧੀਨ ਰੋਜ਼ਾਨਾ 7500 ਰੁਪਏ ਟੈਰਿਫ਼ ਵਾਲੇ ਹੋਟਲ ਦੇ ਕਮਰੇ ਉੱਤੇ ਜੀਐੱਸਟੀ ਦੀ ਦਰ 28 ਫ਼ੀ ਸਦੀ ਤੋਂ ਘਟਾ ਕੇ 18 ਫ਼ੀ ਸਦੀ ਕਰਨ ਦੀ ਸਿਫ਼ਾਰਸ਼ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GST tariffs may be slashed on Hotel and Outdoor Catering