ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁੜੀਆ ਗੈਂਗਰੇਪ : ਪ੍ਰਦੀਪ ਤੇ ਮਨੋਜ ਸ਼ਾਹ ਦੋਸ਼ੀ ਕਰਾਰ, 30 ਨੂੰ ਸੁਣਾਈ ਜਾਵੇਗੀ ਸਜ਼ਾ

ਅਪ੍ਰੈਲ 2013 ਵਿੱਚ 5 ਸਾਲਾ ਬੱਚੀ ਨਾਲ ਸਮੂਹਕ ਬਲਾਤਕਾਰ ਦੇ ਮਾਮਲੇ 'ਚ ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਮਨੋਜ ਸ਼ਾਹ ਅਤੇ ਪ੍ਰਦੀਪ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਹੁਣ ਸਜ਼ਾ 'ਤੇ ਅਦਾਲਤ 30 ਜਨਵਰੀ ਨੂੰ ਫੈਸਲਾ ਸੁਣਾਏਗੀ। ਐਡੀਸ਼ਨਲ ਸੈਸ਼ਨ ਜੱਜ ਨਰੇਸ਼ ਕੁਮਾਰ ਮਲਹੋਤਰਾ ਨੇ ਪਾਕਸੋ, ਕਿਡਨੈਪਿੰਗ, ਗੈਂਗਰੇਪ ਅਤੇ ਸਬੂਤ ਮਿਟਾਉਣ ਦੇ ਮਾਮਲੇ 'ਚ ਦੋਹਾਂ ਨੂੰ ਦੋਸ਼ੀ ਕਰਾਰ ਦਿੱਤਾ। ਫੈਸਲਾ ਸੁਣਾਉਣ ਮਗਰੋਂ ਜਦੋਂ ਦੋਸ਼ੀਆਂ ਨੂੰ ਅਦਾਲਤ 'ਚੋਂ ਜੇਲ ਲਿਜਾਇਆ ਜਾ ਰਿਹਾ ਸੀ ਤਾਂ ਇਸ ਦੌਰਾਨ ਇੱਕ ਦੋਸ਼ੀ ਨੇ ਮੋਬਾਈਲ ਵੀਡੀਓ ਬਣਾ ਰਹੇ ਪੱਤਰਕਾਰ 'ਤੇ ਹਮਲੇ ਦੀ ਕੋਸ਼ਿਸ਼ ਕੀਤੀ।
 

 

ਜ਼ਿਕਰਯੋਗ ਹੈ ਕਿ 15 ਅਪ੍ਰੈਲ 2013 ਦੀ ਸ਼ਾਮ ਨੂੰ ਦਿੱਲੀ ਦੇ ਗਾਂਧੀ ਨਗਰ ਇਲਾਕੇ 'ਚ ਰਹਿਣ ਵਾਲੀ ਗੁੱਡੀਆ ਆਪਣੇ ਘਰ ਦੇ ਬਾਹਰ ਗਲੀ 'ਚ ਖੇਡ ਰਹੀ ਸੀ। ਉਸੇ ਸਮੇਂ ਮਨੋਜ ਸ਼ਾਹ ਉੱਥੇ ਪਹੁੰਚ ਗਿਆ ਅਤੇ ਉਸ ਨੂੰ ਬਹਿਲਾ-ਫੁਸਲਾ ਕੇ ਆਪਣੇ ਕਮਰੇ 'ਚ ਲੈ ਗਿਆ। ਇੱਥੇ ਉਸ ਨੇ ਬੱਚੀ ਨੂੰ ਬੰਦੀ ਬਣਾ ਲਿਆ ਅਤੇ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਆਪਣੇ ਸਾਥੀ ਪ੍ਰਦੀਪ ਨਾਲ ਮਿਲ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।
 

ਪੁਲਿਸ ਜਾਂਚ ਦੌਰਾਨ ਇਹ ਪਤਾ ਲੱਗਿਆ ਕਿ ਦੋ ਦਿਨ ਤੱਕ ਉਨ੍ਹਾਂ ਨੇ ਬੱਚੀ ਨੂੰ ਬੰਦੀ ਬਣਾ ਕੇ ਰੱਖਿਆ ਅਤੇ ਕਈ ਵਾਰ ਸਮੂਹਿਕ ਬਲਾਤਕਾਰ ਕੀਤਾ। ਇਸ ਦੇ ਨਾਲ ਹੀ ਦੋਸ਼ੀਆਂ ਨੇ ਬੱਚੀ ਦੇ ਗੁਪਤ ਅੰਗ 'ਚ ਬੋਤਲ, ਮੋਮਬੱਤੀਆਂ ਅਤੇ ਕਈ ਚੀਜ਼ਾਂ ਪਾਈਆਂ ਸਨ। ਇਸ ਤੋਂ ਬਾਅਦ ਦੋਸ਼ੀ, ਬੱਚੀ ਨੂੰ ਕਮਰੇ 'ਚ ਬੰਦ ਕਰਕੇ ਬਾਹਰੋਂ ਤਾਲਾ ਲਗਾ ਕੇ ਫਰਾਰ ਹੋ ਗਏ ਸਨ। ਦੋ ਦਿਨ ਤਕ ਪੀੜਤ ਪਰਿਵਾਰ ਬੱਚੀ ਦੀ ਭਾਲ ਕਰਦਾ ਰਿਹਾ।
 

ਪੀੜਤ ਬੱਚੀ ਨੇ ਹਿੰਮਤ ਕਰ ਕੇ ਅੰਦਰੋਂ ਗੇਟ ਖੜਕਾਇਆ ਤਾਂ ਇੱਕ ਗੁਆਂਢੀ ਨੇ ਆਵਾਜ਼ ਸੁਣ ਲਈ। ਸ਼ੱਕ ਹੋਣ 'ਤੇ ਉਹ ਪੀੜਤ ਪਰਿਵਾਰ ਨੂੰ ਬੁਲਾ ਕੇ ਲਿਆਇਆ ਅਤੇ ਕਮਰੇ ਦਾ ਦਰਵਾਜਾ ਤੋੜਿਆ ਤਾਂ ਗੁੜੀਆ ਖੂਨ ਨਾਲ ਲਥਪਥ ਪਈ ਸੀ। ਉਸ ਨੂੰ ਗੰਭੀਰ ਹਾਲਤ 'ਚ ਏਮਜ਼ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਪੰਜ ਸਰਜਰੀਆਂ ਹੋਈਆਂ। ਪੀੜਤਾ ਨੂੰ ਠੀਕ ਹੋਣ 'ਚ ਤਕਰੀਬਨ ਇੱਕ ਸਾਲ ਲੱਗਿਆ। ਕੁਝ ਦਿਨਾਂ ਬਾਅਦ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
 

ਇਸ ਮਾਮਲੇ ਦੀ ਸੁਣਵਾਈ ਪੂਰੀ ਹੋਣ 'ਚ ਸਮਾਂ ਇਸ ਲਈ ਵੀ ਲੱਗਾ, ਕਿਉਂਕਿ ਪ੍ਰਦੀਪ ਨੇ ਇਸ ਮਾਮਲੇ 'ਚ ਖੁਦ ਨੂੰ ਨਾਬਾਲਗ ਦੱਸਿਆ ਸੀ, ਨਾਲ ਹੀ ਮਾਮਲੇ ਨੂੰ ਲੰਬਾ ਖਿੱਚਣ ਦੀ ਕੋਸ਼ਿਸ਼ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:gudiya gangrape case Delhi Court has convicted two accused Manoj Kumar and Pradeep