ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਤਰਾਖੰਡ ’ਚ ਗਊ ਰੱਖਿਅਕਾਂ ਨੂੰ ਇਸ ਕਰਕੇ ਜਾਰੀ ਹੋਣਗੇ ਸ਼ਨਾਖਤੀ ਕਾਰਡ

ਉਤਰਾਖੰਡ ਚ ਗਊ ਰੱਖਿਅਕਾਂ ਨੂੰ ਪਛਾਣ ਪੱਤਰ ਜਾਰੀ ਕੀਤੇ ਜਾਣਗੇ। ਅਜਿਹਾ ਕਰਨ ਵਾਲਾ ਉਤਰਾਖੰਡ ਪਹਿਲਾ ਸੂਬਾ ਬਣ ਜਾਵੇਗਾ। ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਐਨਐਸ ਰਾਵਤ ਨੇ ਅੱਗੇ ਦੱਸਿਆ ਕਿ ਸੂਬੇ ਚ ਸਾਰੇ ਗਊ ਰੱਖਿਅਕ ਹੁਣ ਗਊਸੁਰੱਖਿਅਤ ਦੇ ਨਾਂ ਤੋਂ ਜਾਣੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਗਾਂ ਦੇ ਨਾਂ ਤੇ ਹਿੰਸਾ ਕਰਨ ਵਾਲੇ ਗੁੰਡਿਆਂ ਨੂੰ ਅਸਲ ਗਊ ਸੇਵਾਦਾਰਾਂ ਤੋਂ ਵੱਖ ਕੀਤਾ ਜਾ ਸਕੇ।

 

ਰਾਵਤ ਨੇ ਕਿਹਾ ਕਿ ਇਹ ਕਦਮ ਪ੍ਰਧਾਨ ਮੰਤਰੀ ਮੋਦੀ ਦੀ ਦੋ ਸਾਲ ਪਹਿਲਾਂ ਕਹੀ ਗਈ ਗੱਲ ਨੂੰ ਧਿਆਨ ਚ ਰੱਖਦਿਆਂ ਚੁੱਕਿਆ ਜਾ ਰਿਹਾ ਹੈ। ਮੋਦੀ ਨੇ ਕਿਹਾ ਸੀ ਕਿ ਕੁੱਝ ਸ਼ਰਾਰਤੀ ਅਨਸਰ ਗਊਆਂ ਦੇ ਨਾਂ ਤੇ ਹੰਸਾ ਕਰ ਰਹੇ ਹਨ। ਰਾਵਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਚੋਂ 6 ਜਿ਼ਲ੍ਹਿਆਂ ਚ ਅਸਲ ਗਊਰੱਖਿਅਕਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਪਛਾਣ ਪੱਤਰ ਜਾਰੀ ਕੀਤੇ ਜਾਣਗੇ।

 

ਦੂਜੇ ਪਾਸੇ ਰਾਜਸਥਾਨ ਚ ਬੀਤੇ ਦਿਨੀ਼ ਵਾਪਰੀ ਘਟਨਾ ਤੋਂ ਸਬਕ ਲੈਂਦਿਆਂ ਰਾਜਸਥਾਨ ਸਰਕਾਰ ਨੇ ਪੂਰੇ ਸੂਬੇ ਚ ਗਊਰੱਖਿਅਕਾਂ ਦੀ ਸੂਬੀ ਤਿਆਰ ਕਰਨ ਤੇ ਕੰਮ ਕਰ ਰਹੀ ਹੈ। ਦੱਸਿਆ ਗਿਆ ਹੈ ਕਿ ਹਰਕੇ ਥਾਣੇ ਨੂੰ ਪ੍ਰਦੇਸ਼ ਚ ਗਊਰੱਖਿਅਕਾਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Guerrillas in Uttarakhand will continue to be identified by this identity card