ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਵਿਆਂਗ ਲੋਕਾਂ ਦੇ ਬਚਾਓ ਤੇ ਸੁਰੱਖਿਆ ਲਈ ਦਿਸ਼ਾ-ਨਿਰਦੇਸ਼ ਜਾਰੀ

ਹਰਿਆਣਾ ਸਰਕਾਰ ਨੇ ਕਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਅਪੰਗ ਵਿਅਕਤੀਆਂ (ਦਿਵਯਾਂਗਜਨ) ਦੇ ਬਚਾਓ ਅਤੇ ਸੁਰੱਖਿਆ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਤਹਿਤ ਗੰਭੀਰ ਤੌਰ ਨਾਲ ਅਪੰਗ ਵਿਅਕਤੀਆਂ ਨੂੰ ਹਰਿਆਣਾ ਦੇ ਦਫਤਰਾਂ ਵਿਚ ਹਾਜਿਰ ਹੋਣ ਤੋਂ ਛੋਟ ਦਿੱਤੀ ਗਈ ਹੈ।

 

ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅੰਨੇ ਅਤੇ ਹੋਰ ਅਪੰਗ ਕਰਮਚਾਰੀ ਸਪਰਸ਼ ’ਤੇ ਪੂਰੀ ਤਰਾਂ ਨਿਰਭਰ ਹੁੰਦੇ ਹਨ, ਇਸ ਨੂੰ ਵੇਖਦੇ ਹੋਏ ਅਜਿਹੇ ਦਿਵਯਾਂਗ ਕਰਮਚਾਰੀਆਂ ਦੀ ਕਰੋਨਾ ਵਾਇਰਸ ਬਿਮਾਰੀ ਦੀ ਚਪੇਟ ਵਿਚ ਆਉਣ ਦੀ ਵੱਧ ਸੰਭਾਵਨਾ ੲੈ। ਇਹ ਨਾ ਤਾਂ ਉਨਾਂ ਦੇ ਹਿਤ ਵਿਚ ਹੈ ਅਤੇ ਨਾ ਹੀ ਹੋਰ ਕਰਮਚਾਰੀਆਂ ਦੇ ਹਿੱਤ ਵਿਚ। ਦਫਤਰਾਂ ਵਿਚ ਅੰਨੇ ਅਤੇ ਹੋਰ ਅਪੰਗ ਕਰਮਚਾਰੀਆਂ ਭਾਵੇ ਹੀ ਉਹ ਲੋਂੜੀਦ ਸੇਵਾਵਾਂ ਵਿਚ ਕੰਮ ਕਰ ਰਹੇ ਹੋਣ, ਨੂੰ ਆਪਣੀ ਹਾਜਰੀ ਦਰਜ ਕਰਵਾਉਣ ’ਤੇ ਜੋਰ ਨਾ ਦਿੱਤਾ ਜਾਵੇ।

 

ਸਰਕਾਰ ਵੱਲੋਂ ਇਸ ਮਾਮਲੇ ’ਤੇ ਵਿਚਾਰ ਕੀਤਾ ਗਿਆ ਅਤੇ ਇਹ ਪਾਇਆ ਹੈ ਕਿ ਜੇਕਰ ਅੰਨ੍ਹੇ ਅਤੇ ਅਪੰਗ ਕਰਚਮਾਰੀਆਂ, ਜਿਸ ਵਿਚ ਸਿਹਤ, ਨਗਰ ਨਿਗਮ, ਪੁਲਿਸ ਵਰਗੀ ਲੋਂੜੀਦੀ ਸੇਵਾਵਾਂ ਵਿਚ ਕੰਮ ਕਰਨ ਵਾਲੇ ਕਰਮਚਾਰੀ ਸ਼ਾਮਿਲ ਹਨ, ਨੂੰ ਕਰੋਨਾ ਵਾਇਰਸ ਦੇ ਪ੍ਰਸਾਰ ਦੇ ਮੱਦੇਨਜ਼ਰ ਦਫਤਰਾਂ ਵਿਚ ਹਾਜਿਰ ਹੋਣ ਤੋਂ ਛੋਟ ਨਹੀਂ ਦਿੱਤੀ ਜਾਂਦੀ ਹੈ ਤਾਂ ਉਹ ਨਾ ਸਿਰਫ ਖੁਦ ਨੂੰ ਜੋਖਿਤ ਵਿਚ ਪਾਉਣਗੇ, ਸਗੋਂ ਹੋਰ ਕਰਚਮਾਰੀਆਂ ਲਈ ਖਤਰਨਾਕ ਹੋ ਸਕਦੇ ਹਨ। ਇਸ ਲਈ ਗੰਭੀਰ ਤੌਰ ’ਤੇ ਅਪੰਗ ਵਿਅਕਤੀਆਂ ਨੂੰ ਦਫਤਰਾਂ ਵਿਚ ਹਾਜਿਰੀ ਤੋਂ ਛੋਟ ਦਿੱਤੀ ਗਈ ਹੈ। ਵਿਭਾਗ ਮੁੱਖੀਆਂ/ਦਫਤਰਾਂ ਦੇ ਮੁੱਖੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਰਮਚਾਰੀਆਂ ਦਾ ਰੋਸਟ ਬਣਾਉਂਦੇ ਸਮੇਂ ਜੋ ਕਰਮਚਾਰੀ ਗੰਭੀਰ ਤੌਰ ’ਤੇ ਅਪੰਗ ਹਨ, ਉਨਾਂ ਨੂੰ ਡਿਊਟੀ ਲਈ ਨਹੀਂ ਬੁਲਾਇਆ ਜਾਵੇ।

 

ਇਸ ਸਬੰਧ ਵਿਚ ਮੁੱਖ ਸਕੱਤਰ ਦਫਤਰ ਵੱਲੋਂ ਸਾਰੇ ਪ੍ਰਸ਼ਾਸਨਿਕ ਸਕੱਤਰਾਂ, ਵਿਭਾਗ ਮੁੱਖੀਆਂ, ਮੰਡਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਬੋਰਡ/ਨਿਗਮਾਂ ਦੇ ਸਾਰੇ ਪ੍ਰਬੰਧ ਨਿਦੇਸ਼ਕਾਂ/ਮੁੱਖ ਪ੍ਰਸ਼ਾਸਕਾਂ, ਸਾਰੀ ਯੂਨੀਵਰਸਿਟੀਆਂ ਦੇ ਰਜਿਸਟਰਾਰਾਂ ਅਤੇ ਰਜਿਸਟਰਾਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ ਨੂੰ ਪੱਤਰ ਜਾਰੀ ਕਰਕੇ ਇੰਨਾਂ ਦਿਸ਼ਾ-ਨਿਦੇਸ਼ਾਂ ਦੀ ਪਾਲਣ ਕਰਨ ਲਈ ਕਿਹਾ ਗਿਆ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Guidelines issued for the protection and safety of Diwang people