ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੂਰਤ ’ਚ ਲੱਗੀ ਭਿਆਨਕ ਅੱਗ, 20 ਵਿਦਿਆਰਥੀਆਂ ਦੀ ਮੌਤ

ਸੂਰਤ ’ਚ ਲੱਗੀ ਭਿਆਨਕ ਅੱਗ, ਕਈ ਬੱਚੇ ਮਰਨ ਦਾ ਖਦਸ਼ਾ

ਗੁਜਰਾਤ ਦੇ ਸੂਰਤ ਵਿਚ ਇਕ ਇਮਾਰਤ ਵਿਚ ਲੱਗੀ ਭਿਆਨਕ ਅੱਗ ਵਿਚ ਫਸੇ 20 ਬੱਚਿਆਂ (ਵਿਦਿਆਰਥੀਆਂ) ਦੀ ਮੌਤ ਹੋ ਗਈ ਅਤੇ ਕਈ ਬੱਚਿਆਂ ਨੇ ਇਮਾਰਤ ਤੋਂ ਕੁੱਦਕੇ ਆਪਣੀ ਜਾਨ ਬਚਾਈ।

 

 ਅੱਗ ਉਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 18 ਗੱਡੀਆਂ ਮੌਕੇ ਉਤੇ ਪਹੁੰਚ ਚੁੱਕੀਆਂ ਹਨ। ਸੂਰਤ ਦੇ ਸਰਥਾਨਾ ਇਲਾਕੇ ਵਿਚ ਇਕ ਇਮਾਰਤ ਦੀ ਦੂਜੀ ਮੰਜਿਲ ਉਤੇ ਅੱਗ ਲੱਗੀ ਹੈ।  ਇਸ ਇਮਾਰਤ ਵਿਚ ਕਈ ਬੱਚੇ ਫਸੇ ਹੋਏ ਹਨ ਅਤੇ ਕੁਝ ਬੱਚਿਆਂ ਨੇ ਜਾਨ ਬਚਾਉਣ ਲਈ ਇਮਾਰਤ ਤੋਂ ਛਾਲ ਲਗਾ ਦਿੱਤੀ ਹੈ। ਅਜੇ ਤੱਕ ਮਿਲੀ ਖ਼ਬਰ ਮੁਤਾਬਕ ਬੱਚੇ ਸੁਰੱਖਿਅਤ ਹਨ। ਫਾਇਰ ਬ੍ਰਿਗੇਡ ਤੇ ਆਸ ਪਾਸ ਦੇ ਲੋਕਾਂ ਦੀ ਮਦਦ ਨਾਲ ਬਚਾਅ ਕੰਮ ਜਾਰੀ ਹੈ।

 

ਦੱਸਿਆ ਜਾਂਦਾ ਹੈ ਕਿ ਅੱਗ ਇਮਾਰਤ ਦੀ ਦੂਜੀ ਮੰਜ਼ਿਲ ਉਤੇ ਸਥਿਤ ਇੰਸਟੀਚਿਊਟ ਵਿਚ ਲੱਗੀ ਹੈ। ਕੁਝ ਬੱਚਿਆਂ ਨੇ ਇਸ ਇਮਾਰਤ ਤੋਂ ਛਾਲ ਲਗਾਕੇ ਜਾਨ ਬਚਾਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gujarat: A fire breaks out on the second floor of a building in Sarthana area of Sura