ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਤੋਂ ਲਿਆਂਦੀ ਗਈ 1500 ਕਰੋੜ ਦੀ ਹੈਰੋਇਨ ਨੂੰ ਪੰਜਾਬ ਪਹੁੰਚਾਉਣ ਵਾਲੇ 3 ਮੁਲਜ਼ਮ ਗ੍ਰਿਫਤਾਰ

ਪਾਕਿਸਤਾਨ ਤੋਂ ਆਈ 1500 ਕਰੋੜ ਰੁਪਏ ਦੀ ਹੈਰੋਇਨ ਤਸਕਰੀ ਦੇ ਮਾਮਲੇ ਵਿੱਚ 3 ਮੁਲਜ਼ਮਾਂ ਨੂੰ ਗੁਜਰਾਤ 'ਚ ਅੱਤਵਾਦੀ ਰੋਕੂ ਦਸਤੇ (ਏਟੀਐਸ) ਨੇ ਗ੍ਰਿਫ਼ਤਾਰ ਕੀਤਾ ਹੈ।  ਇਹ ਤਸਕਰੀ ਅਗੱਸਤ 2018 ਵਿੱਚ ਸਮੁੰਦਰੀ ਰਸਤੀਉਂ ਕਿਸ਼ਤੀ ਰਾਹੀਂ ਹੋਈ ਸੀ। ਗ੍ਰਿਫਤਾਰ ਕੀਤੇ ਗਏ ਰਜ਼ਾਕ ਆਦਮ ਸੁਮਰਾ, ਕਰੀਮ ਸਿਰਾਜ ਅਤੇ ਸੁਨੀਲ ਬਰਮਾਸੇ ਨੇ ਖੁਲਾਸਾ ਕੀਤਾ ਹੈ ਕਿ ਉਹ ਪਾਕਿਸਤਾਨ ਤੋਂ 500 ਕਿੱਲੋ ਹੈਰੋਇਨ ਕੱਛ ਦੀ ਬੰਦਰਗਾਹ 'ਤੇ ਲਿਆਏ ਸਨ। ਹਾਲਾਂਕਿ ਪਹਿਲਾਂ ਪੁਲਿਸ ਦੀ ਚੌਕਸੀ ਕਾਰਨ 300 ਕਿੱਲੋ ਹੈਰੋਇਨ ਬਰਾਮਦ ਕਰ ਲਈ ਗਈ ਸੀ। 200 ਕਿੱਲੋ ਹੈਰੋਇਨ ਇਨ੍ਹਾਂ ਤਸਕਰਾਂ ਨੇ ਗਾਇਬ ਕਰ ਦਿੱਤੀ ਸੀ। ਇਸ ਤੋਂ ਬਾਅਦ ਇਸ ਨੂੰ ਹੌਲੀ-ਹੌਲੀ ਪੰਜਾਬ 'ਚ ਲਿਜਾਇਆ ਗਿਆ ਸੀ।
 

ਗੁਜਰਾਤ ਏਟੀਐਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਤੋਂ 188 ਕਿਲੋ ਹੈਰੋਇਨ ਸਮੁੰਦਰੀ ਤਸਕਰਾਂ ਨੇ ਜ਼ਰਾਤ ਦੇ ਮੰਡਾਵੀ ਤੱਟ 'ਤੇ ਪਹੁੰਚਾਈ ਸੀ। ਉੱਥੋਂ ਉਸ ਨੂੰ ਬਾਅਦ 'ਚ ਪੰਜਾਬ ਦੇ ਅੰਮ੍ਰਿਤਸਰ ਲਿਜਾਇਆ ਗਿਆ। ਜਨਵਰੀ 2019 ਵਿੱਚ ਪੰਜਾਬ ਤੋਂ ਜ਼ਬਤ ਕੀਤੀ ਗਈ 188 ਕਿੱਲੋ ਹੈਰੋਇਨ ਪਾਕਿਸਤਾਨ ਤੋਂ 500 ਕਿੱਲੋ ਹੈਰੋਇਨ ਦੀ ਖੇਪ ਦਾ ਹਿੱਸਾ ਸੀ। ਇਸ ਦੀ ਕੀਮਤ ਲਗਭਗ 1500 ਕਰੋੜ ਰੁਪਏ ਸੀ। ਏਟੀਐਸ ਨੇ ਸੋਮਵਾਰ ਨੂੰ ਕੱਛ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਰਜ਼ਾਕ ਆਦਮ ਸੁਮਰਾ, ਕਰੀਮ ਸਿਰਾਜ ਅਤੇ ਸੁਨੀਲ ਬਰਮਾਸੇ ਨੂੰ ਗ੍ਰਿਫਤਾਰ ਕੀਤਾ।
 

ਜ਼ਿਕਰਯੋਗ ਹੈ ਕਿ ਏਟੀਐਸ ਵੱਲੋਂ ਇਨ੍ਹਾਂ ਤਿੰਨ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਵੀ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਖੁਲਾਸੇ ਅਨੁਸਾਰ 12 ਅਗੱਸਤ 2018 ਨੂੰ ਅਰਸਦ ਉਰਫ ਰਾਜੂ ਦੁਬਈ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 300 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਸੀ। ਇਹ ਸਮੁੰਦਰੀ ਰਸਤੇ ਰਾਹੀਂ ਪਾਕਿਸਤਾਨ ਤੋਂ ਜਰਬ੍ਰੋ ਲਿਆਂਦੀ ਗਈ ਸੀ। ਇਸ ਮਾਮਲੇ 'ਚ ਪੁਲਿਸ ਇੰਸਪੈਕਟਰ ਆਰ.ਆਈ. ਜਡੇਜਾ ਨੇ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।
 

ਇਸ ਕੇਸ 'ਚ ਫੜੇ ਗਏ ਅਰਸਦ ਉਰਫ ਰਾਜੂ ਦੁਬਈ ਨੇ ਲਗਭਗ 5 ਮਹੀਨੇ ਪਹਿਲਾਂ ਪਾਕਿਸਤਾਨੀ ਨਾਗਰਿਕ ਨਬੀਬ ਬਕਸ਼ ਰਾਹੀਂ ਪਾਕਿਸਤਾਨ ਦੇ ਹਾਜੀ ਸਾਹਿਬ ਉਰਫ ਭਾਈਜਾਨ ਨਾਲ ਗੱਲਬਾਤ ਕਰਕੇ ਪਾਕਿਸਤਾਨ ਤੋਂ ਕੁੱਲ 300 ਕਿਲੋ ਹੈਰੋਇਨ ਮੰਗਵਾਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gujarat ATS arrest 3 in Rs 1500 crore heroin smuggling case