ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਦਾਹੇਜ ਵਿਖੇ ਬੁੱਧਵਾਰ ਨੂੰ ਇੱਕ ਕੈਮੀਕਲ ਫੈਕਟਰੀ ਦੀ ਭੱਠੀ ਵਿੱਚ ਭਾਰੀ ਅੱਗ ਲੱਗਣ ਕਾਰਨ ਘੱਟੋ ਘੱਟ 5 ਕਰਮਚਾਰੀ ਮਾਰੇ ਗਏ ਅਤੇ ਦਰਜਨਾਂ ਮਜ਼ਦੂਰ ਝੁਲਸ ਗਏ।
ਭਰੂਚ ਦੇ ਜ਼ਿਲ੍ਹਾ ਮੈਜਿਸਟਰੇਟ ਐਮ ਡੀ ਮੋਦੀਆ ਨੇ ਕਿਹਾ ਕਿ ਖੇਤੀ ਕੈਮੀਕਲ ਕੰਪਨੀ ਦੀ ਭੱਠੀ ਵਿੱਚ ਦੁਪਹਿਰ ਨੂੰ ਹੋਏ ਧਮਾਕੇ ਵਿੱਚ ਕਰੀਬ 35 ਤੋਂ 40 ਲੋਕ ਝੁਲਸ ਗਏ। ਇਨ੍ਹਾਂ ਸਾਰੇ ਲੋਕਾਂ ਨੂੰ ਭਰੂਚ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਅੱਗ ‘ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ।
ਮੋਦੀਆ ਨੇ ਦੱਸਿਆ ਕਿ ਨੇੜਲੇ ਲਾਖੀ ਅਤੇ ਲੁਵਾਰਾ ਪਿੰਡ ਨੂੰ ਸਾਵਧਾਨੀ ਤੌਰ ਉੱਤੇ ਖ਼ਾਲੀ ਕੀਤਾ ਜਾ ਰਿਹਾ ਹੈ ਕਿਉਂਕਿ ਫੈਕਟਰੀ ਨੇੜੇ ਜ਼ਹਿਰੀਲੇ ਰਸਾਇਣਾਂ ਦੇ ਪਲਾਂਟ ਹਨ।
......