ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਦੀ ਦੂਜੀ ਪ੍ਰਾਈਵੇਟ ਰੇਲ ਗੱਡੀ ਤੇਜਸ ਐਕਸਪ੍ਰੈਸ ਨੂੰ ਵਿਖਾਈ ਹਰੀ ਝੰਡੀ

ਦੇਸ਼ ਦੀ ਦੂਜੀ ਪ੍ਰਾਈਵੇਟ ਰੇਲ ਗੱਡੀ ਤੇਜਸ ਐਕਸਪ੍ਰੈਸ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ। ਗੁਜਰਾਤ ਦੇ ਅਹਿਮਦਾਬਾਦ 'ਚ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਇਸ ਨੂੰ ਹਰੀ ਝੰਡੀ ਵਿਖਾਈ। ਇਹ ਟਰੇਨ ਅਹਿਮਦਾਬਾਦ-ਮੁੰਬਈ ਮਾਰਗ 'ਤੇ ਚੱਲੇਗੀ। ਹਾਲਾਂਕਿ ਅੱਜ ਇਸ ਦਾ ਉਦਘਾਟਨ ਸੀ, ਜਦਕਿ 19 ਜਨਵਰੀ ਤੋਂ ਇਸ 'ਚ ਮੁਸਾਫਰ ਸਫਰ ਸਰ ਸਕਣਗੇ। ਦੇਸ਼ ਦੀ ਪਹਿਲੀ ਪ੍ਰਾਈਵੇਟ ਟਰੇਨ ਲਖਨਊ-ਦਿੱਲੀ ਵਿਚਕਾਰ ਚਲਾਈ ਜਾ ਰਹੀ ਹੈ।
 

ਇਸ ਰੇਲ ਗੱਡੀ ਦੀਆਂ ਕੁੱਲ 758 ਸੀਟਾਂ ਹਨ, ਜਿਨ੍ਹਾਂ ਵਿੱਚੋਂ 56 ਸੀਟਾਂ ਐਗਜੀਕਿਊਟਿਵ ਕਲਾਸ ਵਿੱਚ ਹਨ ਅਤੇ ਬਾਕੀ ਸੀਟਾਂ ਏਸੀ ਚੇਅਰ ਕਲਾਸ ਵਿੱਚ ਹਨ। ਇਸ ਰੇਲ ਦੀ ਰਫਤਾਰ 160 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
 

 

ਰੇਲਵੇ ਨੇ ਦੱਸਿਆ ਹੈ ਕਿ ਗੱਡੀ ਵਿੱਚ ਵਾਈਫਾਈ ਦੇ ਨਾਲ-ਨਾਲ ਕੈਟਰਿੰਗ ਦਾ ਮੈਨਿਊ ਮਸ਼ਹੂਰ ਸ਼ੈੱਫ ਵੱਲੋਂ ਤਿਆਰ ਕੀਤਾ ਗਿਆ ਹੈ। ਯਾਤਰੀਆਂ ਨੂੰ 25 ਲੱਖ ਰੁਪਏ ਦਾ ਮੁਫ਼ਤ ਰੇਲ ਯਾਤਰਾ ਬੀਮਾ ਮਿਲੇਗਾ। ਹਰੇਕ ਕੋਚ ਵਿੱਚ ਬਰੇਲ ਡਿਸਪਲੇਅ, ਡਿਜੀਟਲ ਡੈਸਟੀਨੇਸ਼ਨ ਬੋਰਡ ਅਤੇ ਇਲੈਕਟ੍ਰਾਨਿਕ ਰਿਜ਼ਰਵੇਸ਼ਨ ਚਾਰਟ ਵੀ ਹਨ। ਤੇਜਸ ਐਕਸਪ੍ਰੈਸ, ਅਹਿਮਦਾਬਾਦ ਤੋਂ ਮੁੰਬਈ-ਅਹਿਮਦਾਬਾਦ ਮਾਰਗ 'ਤੇ ਸਵੇਰੇ 06.40 ਵਜੇ ਚੱਲੇਗੀ ਅਤੇ ਸਵੇਰੇ 01:10 ਵਜੇ ਮੁੰਬਈ ਸੈਂਟਰਲ ਪਹੁੰਚੇਗੀ।
 

ਅਹਿਮਦਾਬਾਦ ਤੋਂ ਚੱਲਦੇ ਸਮੇਂ ਇਸ ਰੇਲ ਗੱਡੀ ਦੀ ਗਿਣਤੀ 82902 ਹੋਵੇਗੀ। ਇਸ ਦੇ ਨਾਲ ਹੀ ਮੁੰਬਈ ਤੋਂ ਵਾਪਸੀ ਵਿੱਚ ਇਸ ਰੇਲ ਗੱਡੀ ਦੀ ਗਿਣਤੀ 82901 ਹੋਵੇਗੀ। ਇਹ ਟ੍ਰੇਨ ਮੁੰਬਈ ਸੈਂਟਰਲ ਤੋਂ ਦੁਪਹਿਰ 3.40 ਵਜੇ ਚੱਲੇਗੀ ਅਤੇ 9.55 ਵਜੇ ਅਹਿਮਦਾਬਾਦ ਪਹੁੰਚੇਗੀ।
 

 

ਅਹਿਮਦਾਬਾਦ ਤੋਂ ਮੁੰਬਈ ਦਰਮਿਆਨ ਆਮ ਚੇਅਰ ਕਾਰ ਦਾ ਕਿਰਾਇਆ 2384 ਰੁਪਏ ਹੈ ਏਸੀ ਚੇਅਰ ਕਾਰ ਦਾ ਕਿਰਾਇਆ 1289 ਰੁਪਏ ਹੋਵੇਗਾ। ਮੁੰਬਈ-ਅਹਿਮਦਾਬਾਦ ਦਰਮਿਆਨ ਆਮ ਚੇਅਰ ਕਾਰ ਦਾ ਕਿਰਾਇਆ 2374 ਰੁਪਏ ਹੈ। ਏਸੀ ਚੇਅਰ ਕਾਰ ਦਾ ਕਿਰਾਇਆ 1274 ਰੁਪਏ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gujarat Chief Minister Vijay Rupani flagged off Mumbai Ahmedabad Tejas Express