ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਜਰਾਤ: ਅਹਿਮਦਾਬਾਦ ਦੀ ਇੱਕ ਇਮਾਰਤ 'ਚ ਲੱਗੀ ਭਿਆਨਕ ਅੱਗ

1 / 2ਗੁਜਰਾਤ: ਅਹਿਮਦਾਬਾਦ ਦੀ ਇੱਕ ਇਮਾਰਤ 'ਚ ਲੱਗੀ ਭਿਆਨਕ ਅੱਗ

2 / 2ਫਾਇਰ ਅਧਿਕਾਰੀ ਰਾਜੇਸ਼ ਭੱਟ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

PreviousNext

 


ਗੁਜਰਾਤ ਵਿੱਚ ਅਹਿਮਦਾਬਾਦ ਦੀ ਇਕ ਇਮਾਰਤ ਵਿੱਚ ਅੱਗ ਲੱਗ ਗਈ। ਫਾਇਰ ਅਧਿਕਾਰੀ ਰਾਜੇਸ਼ ਭੱਟ ਨੇ ਦੱਸਿਆ ਕਿ ਇਮਾਰਤ ਦੀ 5ਵੀਂ-6ਵੀਂ ਮੰਜ਼ਲ 'ਤੇ ਅੱਗ ਲੱਗ ਗਈ ਹੈ। ਸਾਰੇ ਲੋਕਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ, 2 ਦੀ ਅਜੇ ਗੰਭੀਰ ਹਾਲਤ ਵਿੱਚ ਹਨ।

 

ਦੱਸਣਯੋਗ ਹੈ ਕਿ ਇਹ ਅੱਗ ਰਾਜ ਮਾਰਗ ਦੇ ਜਗਤਪੁਰ-ਗੋਤਾ ਇਲਾਕੇ ਦੀ ਇਕ ਇਮਾਰਤ ਵਿੱਚ ਲੱਗੀ ਹੋਈ ਹੈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 10 ਤੋਂ ਵੱਧ ਗੱਡੀਆਂ ਮੌਕੇ ਉੱਤੇ ਪਹੁੰਚ ਗਈਆਂ ਹਨ। 

 

ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਕਰਮਚਾਰੀ ਰਾਹਤ ਅਤੇ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਜ਼ਿਕਰਯੋਗ ਹੈ ਕਿ ਇਮਾਰਤ ਅੰਦਰ 30 ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gujarat Fire breaks out in an apartment building in Ahmedabad