ਗੁਜਰਾਤ ਦੇ ਸੂਰਤ 'ਚ ਭਿਆਨਕ ਅੱਗ ਲੱਗਣ ਦੀ ਖਬਰ ਮਿਲੀ ਹੈ। ਸੂਰਤ ਦੀ ਰਘੁਵੀਰ ਮਾਰਕੀਟ 'ਚ ਭਿਆਨਕ ਅੱਗ ਲੱਗੀ ਹੈ, ਜਿਸ ਨੂੰ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 40 ਗੱਡੀਆਂ ਮੌਕੇ 'ਤੇ ਪਹੁੰਚੀਆਂ। ਨਿਊਜ਼ ਏਜੰਸੀ ਏਐਨਆਈ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਅੱਗ ਕਿਸ ਕਾਰਨ ਲੱਗੀ ਹੈ।
ਸਾਰੋਲੀ ਇਲਾਕੇ 'ਚ ਲੱਗੀ ਅੱਗ ਨੇ ਪੂਰੀ 10 ਮੰਜ਼ਿਲਾ ਕੱਪੜਾ ਮਾਰਕੀਟ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਕੁਝ ਦਿਨ ਪਹਿਲਾਂ ਵੀ ਇਸੇ ਮਾਰਕੀਟ ਦੀ 9ਵੀਂ ਮੰਜ਼ਿਲ 'ਤੇ ਅੱਗ ਲੱਗੀ ਸੀ।
Gujarat: Fire breaks out in Raghuveer Market in Surat. 40 fire tenders at the spot pic.twitter.com/k0FQRpyFTM
— ANI (@ANI) January 21, 2020
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 40 ਗੱਡੀਆਂ ਮੌਕੇ 'ਤੇ ਪਹੁੰਚੀਆਂ। ਹੁਣ ਤੱਕ ਇਸ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਬਹੁਮੰਜ਼ਿਲਾ ਇਮਾਰਤ ਵਿਚ ਬਹੁਤ ਨੁਕਸਾਨ ਹੋਇਆ ਹੈ।
ਪਹਿਲਾਂ ਵੀ ਵਾਪਰ ਚੁੱਕੇ ਹਨ ਹਾਦਸੇ :
ਹਾਲ ਹੀ ਵਿੱਚ ਗੁਜਰਾਤ ਦੇ ਸੂਰਤ 'ਚ ਗੈਸ ਸਲੰਡਰਾਂ ਨਾਲ ਭਰੇ ਟਰੱਕ 'ਚ ਧਮਾਕਾ ਹੋਇਆ ਸੀ। ਇਹ ਘਟਨਾ ਓਲਪਾਡ ਇਲਾਕੇ ਦੀ ਹੈ। ਟਰੱਕ 'ਚ ਲੱਗੀ ਅੱਗ ਦੀ ਲਪੇਟ 'ਚ ਇੱਕ ਸਕੂਲ ਬੱਸ ਵੀ ਆ ਗਈ ਸੀ। ਬੱਸ 'ਚ ਸਵਾਰ ਸਾਰੇ ਸਕੂਲੀ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਇਸ ਹਾਦਸੇ 'ਚ ਟਰੱਕ, ਬੱਸ, ਟੈਂਪੂ ਅਤੇ ਆਟੋ ਸੜ ਕੇ ਸੁਆਹ ਹੋ ਗਏ ਸਨ।
ਇਸ ਤੋਂ ਪਹਿਲਾਂ ਸੂਰਤ ਦੇ ਪੂਣਾ ਖੇਤਰ ਦੀ ਮਾਰਕੀਟ 'ਚ ਇਕ ਬਹੁਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਗਈ ਸੀ, ਜਿਸ ਨੂੰ ਕਾਫੀ ਕੋਸ਼ਿਸਾਂ ਤੋਂ ਬਾਅਦ ਬੁਝਾਇਆ ਜਾ ਸਕਿਆ ਸੀ। ਅੱਗ ਲੱਗਣ ਦੀ ਇਹ ਘਟਨਾ ਚਾਰੋਲੀ ਪਿੰਡ ਨੇੜੇ ਕੁੰਭਾਰੀਆ ਰੋਡ 'ਤੇ ਰਘੁਵੀਰ ਸੈਲੀਅਮ ਮਾਰਕੀਟ 'ਚ ਵਾਪਰੀ ਸੀ।