ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਦਿਲੀਪ ਪਾਰਿਖ ਦੀ ਮੌਤ, PM ਨੇ ਦਿੱਤੀ ਸ਼ਰਧਾਂਜਲੀ

ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਦਿਲੀਪ ਪਾਰਿਖ ਦੀ ਲੰਬੀ ਬਿਮਾਰੀ ਤੋਂ ਬਾਅਦ ਸ਼ੁੱਕਰਵਾਰ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਉਸ ਦੇ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ। ਉਹ 82 ਸਾਲਾਂ ਦੇ ਸਨ। 

 

ਪਾਰਿਖ ਅਕਤੂਬਰ 1997 ਤੋਂ ਮਾਰਚ 1998 ਦਰਮਿਆਨ ਸੂਬੇ ਦੇ 13ਵੇਂ ਮੁੱਖ ਮੰਤਰੀ ਰਹੇ। ਉਸ ਸਮੇਂ ਉਹ ਸ਼ੰਕਰਸਿੰਘ ਵਾਘੇਲਾ ਵੱਲੋਂ ਬਣਾਈ ਗਈ ਰਾਸ਼ਟਰੀ ਜਨਤਾ ਪਾਰਟੀ (ਆਰਜੇਪੀ) ਦੇ ਨਾਲ ਸਨ, ਜੋ ਕਿ ਭਾਜਪਾ ਤੋਂ ਵੱਖਰੇ ਤੌਰ ਉੱਤੇ ਬਣਾਈ ਗਈ ਸੀ। ਪਾਰਿਖ ਦੀ ਸਰਕਾਰ ਨੂੰ ਕਾਂਗਰਸ ਦਾ ਸਮਰੱਥਨ ਪ੍ਰਾਪਤ ਸੀ।

 

ਪਾਰਿਖ ਨੇ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ 1990 ਦੇ ਅੱਧ ਵਿੱਚ ਭਾਜਪਾ ਵਿਧਾਇਕ ਵਜੋਂ ਕੀਤੀ ਸੀ। ਉਹ ਇੱਕ ਉਦਯੋਗਪਤੀ ਸਨ ਅਤੇ ਗੁਜਰਾਤ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਿਖ ਦੀ ਮੌਤ 'ਤੇ ਸੋਗ ਜ਼ਾਹਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਪੂਰੇ ਤਨਦੇਹੀ ਨਾਲ ਗੁਜਰਾਤ ਦੇ ਲੋਕਾਂ ਲਈ ਕੰਮ ਕੀਤਾ।

 

 

 

 

ਮੋਦੀ ਨੇ ਟਵੀਟ ਕੀਤਾ ਕਿ ਦਿਲੀਪ ਭਾਈ ਪਾਰਿਖ ਨੇ ਉਦਯੋਗ ਅਤੇ ਲੋਕ ਸੇਵਾ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾਈ। ਉਸ ਨੇ ਪੂਰੇ ਤਨਦੇਹੀ ਨਾਲ ਗੁਜਰਾਤ ਦੇ ਲੋਕਾਂ ਲਈ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਆਪਣੇ ਮਿਲਣਸਾਰ ਸੁਭਾਅ ਕਾਰਨ, ਉਨ੍ਹਾਂ ਨੇ ਹਰ ਵਰਗ ਦੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ। ਮੈਂ ਉਨ੍ਹਾਂ ਦੇ ਦੇਹਾਂਤ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਸੰਵੇਦਨਾਵਾਂ, ਓਮ ਸ਼ਾਂਤੀ!

 

 

 

 

ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਵੀ ਟਵੀਟ ਕਰਕੇ ਮਰਹੂਮ ਮੁੱਖ ਮੰਤਰੀ ਨੂੰ ਸ਼ਰਧਾਂਜਲੀ ਦਿੱਤੀ। ਰੂਪਾਨੀ ਨੇ ਕਿਹਾ ਕਿ ਮੈਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਦਿਲੀਪ ਪਾਰਿਖ ਦੇ ਦੇਹਾਂਤ ਤੋਂ ਦੁਖੀ ਹਾਂ। ਮੈਂ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕਰਦਾ ਹਾਂ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gujarat former chief minister Dilip Parikh died prime minister gave tribute