ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਜਰਾਤ : ਸੜਕ ਹਾਦਸੇ ’ਚ 11 ਦੀ ਮੌਤ, 10 ਜ਼ਖਮੀ

ਗੁਜਰਾਤ : ਸੜਕ ਹਾਦਸੇ ’ਚ 11 ਦੀ ਮੌਤ, 10 ਜ਼ਖਮੀ

ਗੁਜਰਾਤ ਦੇ ਆਨੰਦ ਜ਼ਿਲ੍ਹੇ ਵਿਚ ਮੰਗਲਵਾਰ ਨੁੰ ਤੇਲ ਦੇ ਟੈਂਕਰ ਅਤੇ ਪਿਕਅਪ ਵਾਹਨ ਦੀ ਟੱਕਰ ਵਿਚ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਲੋਕ ਜ਼ਖਮੀ ਹੋ ਗਏ। ਇਹ ਸਾਰੇ ਲੋਕ ਪਿਕਅਪ ਵਾਹਨ ਵਿਚ ਸਵਾਰ ਸਨ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੰਕਲਾਵ ਤਹਿਸੀਲ ਵਿਚ ਗੰਭੀਰਾ ਪਿੰਡ ਦੇ ਨਜ਼ਦੀਕ ਰਾਜਮਾਰਗ ਉਤੇ ਇਹ ਹਾਦਸਾ ਹੋਇਆ।

 

ਉਨ੍ਹਾਂ ਦੱਸਿਆ ਕਿ ਪੀੜਤਾਂ ਵਿਚ ਜ਼ਿਆਦਾਤਰ ਫੈਕਟਰੀ ਮਜ਼ਦੂਰ ਸਨ, ਜੋ ਕੰਮ ਕਰਨ ਬਾਅਦ ਵੜੋਦਰਾ ਜ਼ਿਲ੍ਹੇ ਵਿਚ ਪੜਰਾ ਤੋਂ ਜ਼ਿਲ੍ਹੇ ਦੀ ਬੋਰਸਾੜ ਤਹਿਸੀਲ ਵਿਚ ਸਰੋਲ ਪਿੰਡ ਵਾਪਸ ਜਾ ਰਹੇ ਸਨ।

 

ਪੁਲਿਸ ਨੇ ਦੱਸਿਆ ਕਿ ਅੱਠ ਲੋਕਾਂ ਦੀ ਘਟਨਾ ਸਥਾਨ ਉਤੇ ਹੀ ਮੌਤ ਹੋ ਗਈ। ਇਕ ਵਿਅਕਤੀ ਨੇ ਹਸਪਤਾਲ ਵਿਚ ਲਿਜਾਂਦੇ ਸਮੇਂ ਰਾਸਤੇ ਵਿਚ ਦਮ ਤੋੜ ਗਏ ਅਤੇ ਦੋ ਹੋਰ ਲੋਕਾਂ ਦੀ ਵੜੌਦਰਾ ਵਿਚ ਸਰਕਾਰੀ ਹਸਪਾਤਲ ਵਿਚ ਇਲਾਜ ਦੌਰਾਨ ਮੌਤ ਹੋ ਗਈ।

ਪਿਕਅਪ ਵਾਹਨ 22 ਲੋਕਾਂ ਨੂੰ ਲੈ ਕੇ ਜਾ ਰਹੀ ਸੀ। ਜ਼ਖਮੀਆਂ ਨੂੰ ਵੜੋਦਰਾ ਅਤੇ ਬੋਰਸਾਡ ਵਿਚ ਹਸਪਾਤਲ ਵਿਚ ਭਰਤੀ ਕਰਵਾਇਟਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤੇਲ ਟੈਂਕਰ ਦਾ ਚਾਲਕ ਭੱਜ ਗਿਆ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gujarat gruesome road accident in Anand 11 dead 10 wounded