ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਜਰਾਤ: ਦੋ ਵਿਆਹ ਕਰਨ ਦੇ ਦੋਸ਼ 'ਚ ਆਈਏਐਸ ਅਧਿਕਾਰੀ ਮੁਅੱਤਲ 

 

ਗੁਜਰਾਤ ਸਰਕਾਰ ਨੇ ਬੁੱਧਵਾਰ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੇ ਅਧਿਕਾਰੀ ਗੌਰਵ ਦਹੀਆ ਨੂੰ ਦੋ ਵਿਆਹ ਕਰਨ ਅਤੇ ਧੋਖਾਧੜੀ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਹੈ। ਦਿੱਲੀ ਦੀ ਇੱਕ ਮਹਿਲਾ ਨੇ ਉਸ 'ਤੇ ਇਹ ਦੋਸ਼ ਲਾਏ ਸਨ।

 

ਰਾਜ ਸਰਕਾਰ ਨੇ ਇਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਦਹੀਆ ਨੂੰ ਇਨ੍ਹਾਂ ਦੋਸ਼ਾਂ ਸਬੰਧੀ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਮੁੱਖ ਸਕੱਤਰ ਜੇ ਐਨ ਸਿੰਘ ਨੇ ਕਿਹਾ ਕਿ ਜਾਂਚ ਕਮੇਟੀ ਦੀ ਰਿਪੋਰਟ ਦੇ ਅਧਾਰ ‘ਤੇ ਰਾਜ ਸਰਕਾਰ ਨੇ ਅੱਜ ਗੌਰਵ ਦਹੀਆ ਨੂੰ ਮੁਅੱਤਲ ਕਰ ਦਿੱਤਾ ਹੈ।

 

2010 ਬੈਚ ਦੇ ਗੁਜਰਾਤ ਕੇਡਰ ਦੇ ਅਧਿਕਾਰੀ ਦਹੀਆ ਉੱਤੇ ਦੋ ਵਿਆਹ ਕਰਨ ਅਤੇ ਧੋਖਾਧੜੀ ਦੋ ਦੋਸ਼ਾਂ ਦੀ ਜਾਂਚ ਲਈ ਪਿਛਲੇ ਮਹੀਨੇ ਪ੍ਰਧਾਨ ਸਕੱਤਰ ਸੁਨਯਨਾ ਤੋਮਰ ਦੀ ਪ੍ਰਧਾਨਗੀ ਹੇਠ ਦੋ ਵਿਆਹ ਕਰਵਾਉਣ ਅਤੇ ਧੋਖਾਧੜੀ ਦੇ ਦੋਸ਼ਾਂ ਦੀ ਜਾਂਚ ਲਈ ਕਮੇਟੀ ਗਠਤ ਕੀਤੀ ਗਈ ਸੀ। ਦਹੀਆ ਦੋ ਵਾਰ ਜਾਂਚ ਕਮੇਟੀ ਸਾਹਮਣੇ ਪੇਸ਼ ਹੋਏ ਅਤੇ ਆਪਣਾ ਬਚਾਅ ਕਰਦਿਆਂ ਕਿਹਾ ਕਿ ਔਰਤ ਉਸ ਨੂੰ ਫਸਾ ਰਹੀ ਹੈ।

 

ਗਾਂਧੀਨਗਰ ਪੁਲਿਸ ਮਹਿਲਾ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਵੱਖਰੀ ਜਾਂਚ ਕਰ ਰਹੀ ਹੈ। ਦਹੀਆ ਨੂੰ ਪੁਲਿਸ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਉਸ ਨੇ ਅਜੇ ਤੱਕ ਆਪਣਾ ਬਿਆਨ ਦਰਜ ਨਹੀਂ ਕੀਤਾ ਹੈ।

 

ਮੁਅੱਤਲ ਆਈਏਐਸ ਅਧਿਕਾਰੀ ਦਹੀਆ ਨੇ ਦੋਸ਼ ਲਾਇਆ ਹੈ ਕਿ ਉਕਤ ਮਹਿਲਾ ਨੇ ਉਸ ਨੂੰ ‘ਹਨੀ ਟਰੈਪ’ ਨਾਲ ਫਸਾਇਆ ਅਤੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:gujarat IAS officer suspended for marrying with two women and doing fraud